Sub Categories

ਜਗ਼੍ਹਾ ਜਗ਼੍ਹਾ ਤੇ ਲਗੀਆਂ ਮੈਨੂੰ ਜੋ ਠੋਕਰਾਂ …
ਸਦਾ ਹੀ ਕਰਾ ਤਾਰੀਫ਼ ਉਹਨਾਂ ਠੋਕਰਾਂ ਦੀ ਜਿਨ੍ਹਾਂ ਮੈਨੂੰ ਤੁਰਨਾ ਸਿਖਾ ਦਿੱਤਾ..



ਭਾਰਤੀਆਂ ਦੀ ਸੋਚ ਦਾ ਨਮੂਨਾ ।
ਮੋਦੀ 5 ਸਾਲ ਵਿੱਚ
ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਸੁਲਝੇ ਦੇਵੇ ,

ਨਹੀਂ ਤਾਂ ਉਨ੍ਹਾਂ ਲੋਕਾਂ ਨੂੰ ਵੋਟ ਦੇ ਦੇਵਾਂਗੇ ,

ਜਿਹਨਾਂ ਨੇ 70 ਸਾਲਾਂ ਵਿੱਚ
ਸਾਰੀਆਂ ਸਮੱਸਿਆਵਾਂ ਖੜੀਆਂ ਕੀਤੀਆਂ ।

ਜਿਹੜੇ ਤਰਕਸ਼ੀਲ ਕਹਿੰਦੇ ਨੇ ਕਿ ਕੋਈ ਗੈਬੀ ਸ਼ਕਤੀ ਨਹੀਂ,
ਇੱਕ ਗੱਲ ਸਮਝ ਲੈਣ ਕਿ ਸਾਹ ਅਸੀਂ ਲੈਂਦੇ ਨਹੀਂ
ਆਪਣੇ ਆਪ ਆਉਂਦਾ ਹੈ, ਦੁਨੀਆਂ ਦਾ ਕੋਈ ਵੀ ਵਿਅਕਤੀ
ਆਪਣੀ ਮਰਜ਼ੀ ਨਾਲ ਸਾਹ ਨਹੀਂ ਰੋਕ ਸਕਦਾ !

ਘਟੀ ਹੋਈ ਨਜ਼ਰ ਦਾ ਇਲਾਜ ਤਾ ਹੋ ਸਕਦਾ ….
ਪਰ ਘਟੀਆ ਨਜ਼ਰ ਦਾ ਇਲਾਜ ਕਦੇ ਨੀ ਹੋ ਸਕਦਾ..


ਮੁੰਡੇ ਨੇ ਮੋਟਰਸਾਈਕਲ ਸਟਾਰਟ ਕੀਤਾ, ਬਾਪੂ ਨੇ
ਆਵਾਜ਼ ਮਾਰੀ ਕਿ ਪੁੱਤ ਪਾਣੀ ਦਾ ਗਲਾਸ ਫੜ੍ਹਾ ਜਾ,
ਮੁੰਡੇ ਨੇ ਬਾਪੂ ਨੂੰ 4 -5 ਗਾਲ਼ਾਂ ਕੱਢੀਆਂ ਅਤੇ ਆਪਣੀ
ਮਾਂ ਨੂੰ ਪਾਣੀ ਫੜਾਉਣ ਲਈ ਕਿਹਾ ਕੇ ਮੈਂ ਜਲਦੀ ਜਾਣਾ
ਆ, ਬੁੜ੍ਹੇ ਨੇ ਪਹਿਲਾਂ ਹੀ ਪਿੱਛਿਓਂ ਆਵਾਜ਼ ਮਾਰ ਦਿੱਤੀ
ਬੇਬੇ ਨੇ ਬਾਪੂ ਨੂੰ ਪਾਣੀ ਦਾ ਗਲਾਸ ਫੜਾਇਆ, ਬਾਪੂ
ਨੇ ਬੇਬੇ ਨੂੰ ਪੁੱਛਿਆ ਕਿ ਮੁੰਡਾ ਏਨੀ ਤੇਜ਼ ਕਿੱਧਰ ਨੂੰ
ਗਿਆ ਆ ? ਬੇਬੇ ਨੇ ਕਿਹਾ “ਆਪਣੇ ਪਿੰਡ ਛਬੀਲ
ਲੱਗੀ ਆ ਓਥੇ ਗਿਆ ਆ ਸੇਵਾ ਕਰਨ

ਅਕਸਰ ਉਡਾ ਦਿੰਦੀਆ ਨੇ ਨੀਂਦਾਂ ਘਰ ਦੀਆ ਜਿੰਮੇਵਾਰੀਆ…
ਦੇਰ ਤੱਕ ਜਾਗਣ ਵਾਲਾ ਇਨਸਾਨ ਪੜਾਕੂ ਜਾ ਆਸ਼ਕ ਤਾਂ ਨੀ ਹੁੰਦਾ..


ਇੰਨੇ ਮਿੱਠੇ ਵੀ ਨਾ ਬਨੋ ਕੇ ਕੋਈ ਟੁੱਕ ਜਾਵੇ
ਇੰਨੇ ਕੌੜੇ ਵੀ ਨਾ ਬਨੋ ਕੇ ਕੋਈ ਥੁੱਕ ਜਾਵੇ


ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ,
ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ,,

ਜੇਹੜਾ ਬਾਬਲ ਆਪਣੀ ਧੀ ਦੇਵੇ ਓਹ ਹੋਰ ਵੀ ਦਸ ਕੀ ਦੇਵੇ …
ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ….?
.
ਧੀਆ ਵਾਲਿਆ ਤੋ ਦਾਜ਼ ਦੀ ਮੰਗ ਨਾ ਕਰਿਓ…!

ਗੱਲਾਂ ਕਰ ਮੇਰੇ ਨਾਲ
ਮੈਨੂੰ ਤੇਰੀ ਚੁੱਪ ਤੰਗ ਕਰਦੀ ਆ