Sub Categories

ਰਿਸ਼ਤਿਆਂ ਨੂੰ ਬਣਾਏ ਰੱਖਣ ਲਈ
ਕਦੇ ਅੰਨ੍ਹਾ, ਕਦੇ ਬੋਲਾ ਤੇ ਕਦੇ
ਗੂੰਗਾ ਹੋਣਾ ਪੈਂਦਾ ਹੈ



ਉਹਨਾਂ ਮਹਿਲਾਂ ਦੀ ਮਸ਼ਹੂਰੀ ਕੀ ਕਰਨੀ
ਜਿੱਥੇ ਰਹਿਣ ਬਸੇਰੇ ਸਿਰਫ਼ ਕਮਾਈਆਂ ਕਰਕੇ ਨੇਂ…!!

ਔਰਤ ਨੂੰ ਬੱਸ 3 ਸੁੱਖ ਚਾਹੀਦੇ ਨੇ :-
1. ਸੋਹਣੀ ਕਾਇਆ
2. ਪਰਸ ਵਿੱਚ ਮਾਇਆ
3. ਤੇ ਇੱਕ ਆਵਾਜ਼ ਚ ਪਤੀ ਬੋਲੇ ਮੈਂ ਆਇਆ

ਰੱਬਾ ਮੇਰੇ ਉਹ ਸਾਰੇ ਗੁਨਾਹ
ਮਾਫ ਕਰਦੇ
ਜਿਹਨਾਂ ਦੇ ਕਰਕੇ ਮੇਰਾ ਵਿਆਹ
ਰੁਕਿਆ ਹੋਇਆ ਆ

ਵਿਆਹੇ ਵਰੇ ਬੰਦੇ ਰੁਕਿਆ ਸ਼ਬਦ
ਹਟਾ ਕੇ ਪੜ੍ਹੋ
🤣🤣🤣


ਪਿੰਡ ਜਿਹੜੇ ਸੁੱਤੇ ਉਠਾਇਆ ਨਹੀਂ ਸੀ ਉਠਦੇ
ਇੱਥੇ ਭੱਜ ਭੱਜ ਬੱਸਾਂ ਚੜਦੇ ਵੇਖੇ ਨੇਂ

ਉਮਰ ਨਿਆਣੀ ਧੀਆਂ ਪੁੱਤ ਪੰਜਾਬ ਦੇ
ਪਰਦੇਸੀ ਕਮਾਈਆਂ ਕਰਦੇ ਵੇਖੇ ਨੇਂ…!!

ਜਿਨ੍ਹਾਂ ਨੇ ਗਰਮੀਆਂ ਚ ਵਿਆਹ ਕਰਵਾ ਲਏ ਉੱਤੋਂ ਰਾਤ ਨੂੰ ਬਿਜਲੀ ਦੇ ਕੱਟ, ਏਹੇ ਜੇ ਵਿਆਹ ਤਾ ਜਮਾ ਨੀ ਭੁੱਲਦੇ ਹੁੰਦੇ। ਤੇ ਉੱਤੋ ਘਰਦੇ ਆਖ ਦੇਣ

“ਵਿਹੜੇ ਚ ਇਕੋ ਥਾਂ ਮੰਝੇ ਡਾਹ ਲਵੋ, ਇਕੱਠੇ ਸੌ ਜਾਵਾਂਗੇ… ਗੱਲਾਂ ਕਰਦਿਆਂ ਝੱਟ ਨੀਂਦ ਆ ਜਾਣੀ”

😂😂😂


ਏਕ ਔਰਤ ਕੀ ਬਸ ਇਤਨੀ ਸੀ ਖਵਾਹਿਸ਼ ਹੋਤੀ ਹੈ !
ਪਤਲੀ ਭੀ ਰਹੇ ਔਰ ਅਪਨੇ ਪਤੀ ਪਰ ਭਾਰੀ ਭੀ ਰਹੇ ,,,,,😂🤣


ਮੈਨੂੰ ਲੱਗਦਾ ਪਤੰਦਰ ਖੁੰਦਕ ਕੱਢੀ ਜਾਂਦੇ ਆ ਬਿਜਲੀ ਕੱਟ ਕੱਟ ਕੇ..
ਵੀ ਸੀਟਾਂ ਈ ਤਿੰਨ ਦਿੱਤੀਆਂ
🤣🤣🤣

ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਤੀਜਾ ਵਿਸ਼ਵ ਯੁੱਧ ਪਾਣੀ ਕਰਕੇ ਹੋਵੇਗਾ 90% ਲੋਕ ਮਾਰੇ ਜਾਣਗੇ ਸਿਰਫ ਉਹੀ ਲੋਕ ਬਚਣਗੇ ਜਿੰਨਾ ਦੇ ਗਿੱਟਿਆਂ ਤੇ ਕਾਲਾ ਧਾਗਾ ਬੰਨਿਆ ਹੋਵੇਗਾ
😂🤔

ਪੰਜਾਬੀਉ ਜੇ ਅਣਖ਼ ਜਗਦੀਆਂ ਤਾਂ
2 ਸਾਲ ਹਿਮਾਚਲ ਜਾਣਾ ਬੰਦ ਕਰੋ
ਬਾਕੀ ਜੇ ਛਿੱਤਰ ਤੋਂ ਵਗੈਰ ਰਹਿ ਨੀਂ
ਹੁੰਦਾਂ ਤਾਂ ਜੀ ਸਦਕੇ ਜਾਉ