Sub Categories

ਵੇ ਸਾਹਮਣੇ ਖਲੋ ਜਾ ਸੋਹਣਿਆਂ
ਤੈਂਨੂੰ ਤੱਕ ਮੈੰ ਮੱਥੇ ਬਿੰਦੀ ਲਾਵਾਂ

ਸ਼ੀਸ਼ੇ ਤੋਂ ਕੀ ਲੈਣਾ ਸੋਹਣਿਆਂ
ਤੇਰੇ ਨੈਣਾਂ ਨਾਲ ਨੈਣ ਜੇ ਮਿਲਾਵਾ

ਫਿੱਕੇ ਹੁਣ ਰੰਗ ਚੰਨਾ
ਗੂੜੇ ਗੂੜੇ ਲੱਗਦੇ

ਤੇਰੇ ਦਿੱਤੇ ਝੁਮਕੇ ਵੇ
ਪਾਏ ਬੜੇ ਫੱਬਦੇ

ਤੇਰੇ ਸ਼ਹਿਰ ਵੱਲ ਆਉਣ ਜੋ
ਉਹ ਜੰਨਤ ਦੀਆਂ ਨੇ ਚੰਨਾ ਰਾਹਵਾਂ …!!



ਇਹ ਜੋ ਸਾਰਾ ਹਾਲ ਨਹੀਂ ਦੱਸਦੇ
ਉੰਝ ਤਾਂ ਦਿਸਦੇ ਆ ਏ ਹੱਸਦੇ

ਦਰਦ ਡੂੰਘੇ ਛੁਪਾ ਲੈੰਦੇ ਆ
ਇਹ ਮੁੰਡੇ!
ਰੌੰਦਿਆਂ ਨੂੰ ਗਲ ਲਾ ਲੈੰਦੇ ਆ…!!

ਲੋਕਾਂ ਦਾ ਕੀ ਏ
ਲੋਕਾਂ ਦੀ ਗੱਲ ਦਿਲ ਤੇ ਨਾ ਲਾਇਆ ਕਰ

ਬੜਾ ਕੀਮਤੀ ਏ ਸਾਡੇ ਲਈ
ਐਵੇੰ ਜਾਨ ਜੋਖ਼ਮ ਚ ਨਾ ਪਾਇਆ ਕਰ…!!