Sub Categories

Calculator ਤੇ ਵੀ ਨਾ ਹੱਲ ਹੋਣੀਆ ..
ਮੇਰੇ ਦਿਲ ਦੀਆਂ ਪਹੇਲੀਆਂ.



ਮੇਰੀ ਹੈਸੀਅਤ ਪੁੱਛਦੇ ਨੇ..ਕਿੰਝ ਦੱਸੀਏ ਅਸੀ
ਜ਼ਿੰਦਗੀ ਲੁੱਟਾ ਦਿੱਤੀ ਜ਼ਿੰਦਗੀ ਦੀ ਖਾਤਿਰ..

ਸ਼ੀਸ਼ਾ ਕਦੇ ਵੀ ਗੁਜਰੇ ਵਕਤ ਬਾਰੇ ਨਹੀਂ ਦੱਸਦਾ
ਇਸ ਲਈ ਕਦੇ ਕਦੇ ਫੋਟੋ ਖਿੱਚ ਲੈਂਦੇ ਹਾਂ..

ਪਰਖ ਲੈ ਮੈਨੂੰ ਤੇਰਾ ਜਿੰਨਾ ਜੀ ਕਰਦਾ…
ਮੈਂ ਹੱਸਦਾ ਹੀ ਰਹਾਂਗਾ ਆਪਣੀਆਂ ਹਾਰਾਂ ਤੇ ਵੀ..


ਮੌਤ ਚੰਗੀ ਤੇ ਸੋਹਣੀ ਹੋਣੀ ਆ …
ਅੱਜ ਤੱਕ ਜਿਸ ਨੂੰ ਵੀ ਮਿਲੀ ਉਹ ਨਾਲ ਹੀ ਚੱਲ ਗਿਆ

ਆਪਣੇ ਦੋਸਤਾਂ ਚ ਆਪਣੀ ਇੱਜ਼ਤ ਬਣਾਉਣ ਲਈ
ਕਦੇ ਕਿਸੇ ਕੁੜੀ ਦੀ ਬੇਇਜ਼ਤੀ ਨਾ ਕਰੋ


ਨਾ ਗਰੂਰ ਕਿੱਤਾ ਕਦੇ ਤੇ ਨਾ ਹੀ ਕੋਈ ਹੰਕਾਰ ਆ ..
ਜਾਨ ਵਾਰਦੇ ਜਿਹੜੇ ਉਹਨਾਂ ਅੱਗੇ ਝੁੱਕਣਾ ਸਾਡਾ ਪਿਆਰ ਆ ..


ਸੂਰਜ ਦੇ ਨਾਲ ਡੁੱਬ ਜਾਂਦੇ ਨੇ
ਦਿਨਾ ਹੱਸਦੇ ਤੇ ਰਾਤਾ ਨੂੰ ਉਦਾਸ ਜਿਹੜੇ..

ਜਿੰਨਾ ਦਿੜ੍ਹਬੇ ਗਾਇਕਾਂ ਨੂੰ ਦੇਖਣ ਲਈ ਇਕੱਠ ਹੋਇਆ
ਕਾਸ਼ ਐਨਾ ਇਕੱਠ ਚਿੱਟੇ ਦੇ ਖਿਲਾਫ ਹੋਵੇ
ਮਹਿੰਗੀ ਬਿਜਲੀ ਦੇ ਖਿਲਾਫ ਹੋਵੇ
ਨੌਕਰੀਆਂ ਵਾਸਤੇ ਹੋਵੇ
ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਵਾਸਤੇ ਹੋਵੇ
ਕਾਸ਼ ਸਾਡੇ ਰੋਲ ਮਾਡਲ ਗਾਇਕ ਨਹੀਂ ,
ਭਗਤ ਸਿੰਘ , ਸਰਾਭੇ ਵਰਗੇ ਹੋਣ
ਪਰ ਸਾਡੀ ਨਵੀਂ ਪੀੜ੍ਹੀ ਨੂੰ ਬੱਸ ਫੁਕਰਾਪਨ ਪਸੰਦ ਆ
ਗੱਲ ਕੌੜੀ ਆ ਪਰ ਸੱਚੀ ਆ , ਜੇ ਕਿਸੇ ਨੂੰ ਮਾੜੀ
ਲੱਗੇ ਤਾਂ ਪਹਿਲਾ ਹਨ ਮੁਆਫੀ ਮੰਗਦੇ ਆ

ਸਾਧ ਬੁਰਾ ਕਹਿਦੇ ਨੇ ਲਗੋਟ ਤੋ ਬਿਨਾ
ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ
ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ
ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ