Sub Categories

ਮੇਰਾ ਜੀਅ ਕਰਦਾ ਮੈਂ ਤੋੜ ਦੇਵਾਂ ਸਰਹੱਦੀ ਤਾਰਾਂ ਨੂੰ,
ਪਾਕਿਸਤਾਨ ਦੇ ਵਿੱਚ ਵੀ ਲੋਕੀ ਪੜ੍ਹਦੇ ਯਾਰਾਂ ਨੂੰ |

ਇੱਕ-ਦੂਜੇ ਦੇ ਉੱਤੇ ਇਲਜ਼ਾਮ ਲਗਾਉਣੇ ਛੱਡੋ,
ਮਿਲਕੇ ਲਾਵੋ ਮਹਫ਼ਿਲ ਮਾਣੋ ਮੌਜ ਬਹਾਰਾਂ ਨੂੰ |

ਕੀ ਹੋਣਾ ਹੈ ਦੋ ਗੁੱਟ ਹੋ ਤੁਸੀਂ ਆਪੇ ਸੋਚ ਲਵੋ,
ਮੌਕਾ ਹੀ ਦਿੰਦੇ ਹਾਂ ਆਪਾਂ ਹੋਰ ਗੱਦਾਰਾਂ ਨੂੰ |

ਅਸੀਂ ਤੁਹਾਡੇ ਤੁਸੀਂ ਹੋ ਸਾਡੇ ਸੱਜਣ ਪਿਆਰੇ ਹੀ,
ਇੱਕ ਜੁੱਟ ਹੋਕੇ ਠੱਲ੍ਹ ਪਾ ਦਈਏ ਲੁੱਟਾਂ ਮਾਰਾਂ ਨੂੰ |

ਯਸ਼ੂ ਜਾਨ ਨੇ ਇੱਕੋ ਸ਼ਬਦ ਚ ਗੱਲ ਮੁਕਾ ਦਿੱਤੀ,
ਐਵੇਂ ਨਾ ਅਸੀਂ ਵਿੱਚ ਲਿਆਈਏ ਜਿੱਤਾਂ ਹਾਰਾਂ ਨੂੰ |



ਗੁੱਸਾ ਤੇ ਮਜ਼ਾਕ ਕਿਸੇ ਹੱਦ ਤੱਕ ਹੀ ਜਾਇਜ਼ ਹੁੰਦੇ ਨੇ,
ਜੇ ਦੋਵੇ ਹੱਦੋ ਵੱਧ ਜਾਣ ਤਾਂ ਲੜਾਈ ਦਾ ਕਾਰਨ ਬਣਦੇ ਨੇ

ਬੁਰੇ ਬੰਦੇ ਮੈਂ ਲੱਭਣ ਤੁਰਿਆ🚶
ਬੁਰਾ ਨਾ ਮਿਲਿਆ ਕੋਈ💀
ਆਪਣੇਂ ਅੰਦਰ ਝਾਕ ਕੇ ਦੇਖਿਆ😑
ਮੇਥੋਂ ਬੁਰਾ ਨਾ ਕੋਈ😈
Nitin ਲੁਧਿਆਣੇ ਵਾਲਾ

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…


ਦੋਸ਼ ਪਾਸਪੋਰਟ ਦਾ ਲੱਗ ਰਾਸ਼ਨ ਕਾਰਡ ਤੇ ਗਿਆ🙄
ਗਰੀਬ ਦੀ ਕਿਸੇ ਸਾਰ ਨਾ ਲਈ,
ਤੇ ਅਮੀਰ ਨੂੰ ਲੈਣ ਜਹਾਜ ਗਿਆ 😒

ਰੱਖ ਬਣਾ ਕੇ ਦੂਰੀ
ਫਿਰ ਕਿਤੇ ਚਾਹੁਣ ਨਾ ਲੱਗ ਜਾਵਾਂ ,,
ਮੈਂ ਇਸ ਲਈ ਹੱਸਦਾ ਬਾਹਲਾ ਹਾਂ
ਕਿਤੇ ਰੋਣ ਨਾ ਲੱਗ ਜਾਵਾ


ਬੋਲਣ ਤੋਂ ਪਹਿਲਾਂ ਸੋਚਿਅਾ ਜਾ ਸਕਦਾ ਹੈ,
ਬਾਅਦ ਵਿੱਚ ਤਾਂ ਪਛਤਾਵਾ ਹੀ ਹੁੰਦਾ ਹੈ।


ਜਿਹੜੇ ਜ਼ਿੰਦਗੀ ਚ ਰਿਸਕ ਨਹੀਂ ਲੈਂਦੇ,
ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਨੇ

ਗਲਤੀ ਦੂਜੇ ਦੀ ਜੀਭ ਦੀ ਨਹੀਂ ਕਿ ਉਹ ਕੌੜੀ ਹੈ
ਖੁਦਗਰਜ਼ੀ ਤੁਹਾਡੇ ਕੰਨਾਂ ਦੀ ਹੈ
ਜਿਸਨੂੰ ਸਿਰਫ ਤਾਰੀਫ ਪਸੰਦ ਹੈ

ਜਦੋਂ ਦੀਆਂ ਆਹ ਸੋਸ਼ਲ ਨੈੱਟਵਰਕ ਆਇਆ ਆ
ਉਦੋਂ ਤੋਂ ਹੀ ਰਿਸ਼ਤਿਆਂ ਚ ਪਿਆਰ ਘੱਟ ਤੇ
ਦਿਖਾਵਾ ਜਿਆਦਾ ਹੋ ਗਿਆ ਆ