Sub Categories

ਇੱਥੇ ਮਤਲਬ ਕਰਕੇ ਯਾਰੀਆਂ ਲੱਗਦੀਆਂ ਨੇ ਸੱਜਣਾ
ਇੱਥੇ ਕੋਈ ਕਿਸੇ ਨੂੰ ਚਾਹੁੰਦਾ ਨੀ
ਜਦੋਂ ਤੱਕ ਮਤਲਬ ਨਾ ਨਿਕਲ ਜਾਏ ਨਾ
ਉਦੋਂ ਤੱਕ ਯਾਰ ਵੀ ਤੁਹਾਡੇ ਬਿਨਾਂ ਜਿਉਂਦਾ ਨੀ..!



ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ
ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ…

ਟਿਕ ਟੋਕ ਬੰਦ ਹੋਣ ਨਾਲ ਕਈ ਲੋਕਾਂ ਨੂੰ ਧੱਕਾ ਵੀ ਲੱਗਾ ਹੋਵੇਗਾ
ਉਹਨਾਂ ਲਈ ਹੈ ਇਹ ਪੋਸਟ
ਜੇ ਤੁਹਾਡੇ ਚ ਅਸਲੀ ਟੈਲੇੰਟ ਹੈ ਅਤੇ ਤੁਹਾਡੇ ਕੋਲ ਆਪਣਾ ਕੰਟੇੰਟ
ਹੈ ਤਾਂ ਤੁਹਾਨੂੰ ਬਹੁਤ ਸਾਰੇ ਪਲੇਟਫਾਰਮ ਮਿਲ ਜਾਣਗੇ
ਪਰ ਅਸਲੀਅਤ ਇਹ ਹੈ ਕਿ ਟਿਕ ਟੋਕ ਤੇ ਜਿਆਦਾ ਲੋਕ
ਟੈਲੇੰਟ ਦੀ ਘੱਟ ਤੇ ਫਿਲਟਰ ਦੀ ਜਿਆਦਾ ਵਰਤੋਂ ਕਰਦੇ ਸੀ
ਅਸਲੀ ਟੈਲੇੰਟ ਨੂੰ ਕੋਈ ਦੱਬ ਨਹੀਂ ਸਕਦਾ

ਝੂਠੀ ਸ਼ੋਹਰਤ ਤੇ ਨਾ ਡੁਲਿਉ

ਊੜਾ ਅਤੇ ਜੂੜਾ ਨ ਭੁਲਿਉ

(ਸੂਰਜਾ)


ਇਕ ਮਾ ਆਪਣੇ ਚਾਰ ਬੱਚਿਆ ਨੂੰ ਸਾਂਭ ਸਕਦੀ ਹੈ
ਪਰ ਉਹਨਾ ਚਾਰ ਬੱਚਿਆ ਤੋ ਇਕ ਮਾ ਨਹੀ ਸਾਂਭੀ ਜਾਦੀ !
ਲਾਹਨਤ ਹੈ

ਪਿਆਰ ਕਰਨਾ ਤਾਂ ਆਪਣੇ ਆਪ ਨਾਲ ਕਰੋ
ਕਿਸੇ ਹੋਰ ਨਾਲ ਕਰੋਗੇ ਤਾਂ ਧੋਖਾ ਹੀ ਨਸੀਬ ਹੋਣਾ
ਸਿਮਰਨ ਕੌਰ


ਸੋਚ ਸਮਝ ਕੇ ਪਿਆਰ ਕਰਿਓ ਜਨਾਬ
ਕਿਉਂਕਿ ਲੋਕ ਦਿਲ ਤੋਂ ਨਹੀਂ ਦਿਮਾਗ ਤੋਂ ਪਿਆਰ ਕਰਦੇ ਨੇ


ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਵੋਟ
ਸ਼ਰਾਬ ਦੀ ਬੋਤਲ ਨੂੰ ਦਿੱਤੀ ਜਾਂਦੀ ਹੈ ਤੇ ਫਿਰ
ਵਿਕਾਸ ਸਰਕਾਰਾਂ ਕੋਲੋਂ ਭਾਲਦੇ ਨੇ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਪਾਖੰਡੀ
ਬਾਬਿਆਂ ਨੂੰ ਅਕਾਊਂਟ ਚ ਪੈਸੇ ਭੇਜੇ ਜਾਂਦੇ ਹਨ ਤੇ
ਗਰੀਬ ਮਜਦੂਰ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਬਾਣੀ ਤੇ ਅਮਲ
ਕੋਈ ਨਹੀਂ ਕਰਦਾ ਪਰ ਧਾਰਮਿਕ ਭਾਵਨਾਵਾਂ ਨੂੰ ਠੇਸ
ਬਹੁਤ ਜਲਦੀ ਪਹੁੰਚ ਜਾਂਦੀ ਹੈ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਗਾਇਕਾਂ ਨੂੰ ਦੇਖਣ
ਲਈ ਭੀੜ ਦੇ ਰਿਕਾਰਡ ਬਣ ਜਾਂਦੇ ਹਨ ਪਰ ਆਪਣੇ ਹੱਕਾਂ
ਲਈ ਇਕੱਠਾ ਹੁੰਦਾ ਕੋਈ ਨਹੀਂ ਦਿਸਦਾ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਸ਼ਰਾਬ ਨੂੰ ਨਸ਼ਾ ਨਹੀਂ
ਮੰਨਿਆ ਜਾਂਦਾ ਜਦਕਿ 70% ਘਰੇਲੂ ਹਿੰਸਾ ਦਾ ਮੁੱਖ ਕਾਰਨ
ਸ਼ਰਾਬ ਹੀ ਹੈ

ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ🤚

🙏ਜਿਸ ਭੇਜਿਆ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ

ਖੰਡ ਬਾਜ ਨਾ ਦੁੱਧ ਹੁੰਦੇ ਮਿੱਠੇ ,
ਘਿਓ ਬਾਜ ਨਾ ਕੁੱਟਦੀਆਂ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਂਦੀਆਂ ਪੂਰੀਆਂ ਨੇ