Sub Categories

ਪੁੱਤਾਂ ਵਾਂਗ ਜਿਨਸ ਜੋ ਪਾਲਦੇ ਨੇ,
ਤਲੀਆਂ ਤੇ ਰੱਖ ਕੇ ਜਾਨਾਂ ਨੂੰ,
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ,


ਕਈ ਵਾਰੀ ਉਠ ਕੇ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਨੇ,
ਤੂੰ ਹਾਲ ਤਾਂ ਪੁੱਛ ਕੇ ਵੇਖ ਕਦੇ ਉਹ ਸੁੱਖ ਦੀ ਨੀਂਦ ਨਾ ਸੌਂਦੇ ਨੇ,
ਉਹਦੇ ਜ਼ਖ਼ਮਾਂ ਤੇ ਲੂਣ ਪਾਉਣ ਲਈ,
ਨਿੱਤ ਲੱਭਦੀ ਨਵਾਂ ਬਹਾਨਾਂ ਤੂੰ,
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ,


ਉਹ ਠਰਦੇ ਠੰਡੀਆਂ ਰਾਤਾਂ ਵਿੱਚ, ਪਿੰਡੇ ਤੇ ਹੰਢਾਉਂਦੇ ਧੁੱਪਾਂ ਨੂੰ,
ਬੇਮੌਸਮੀ ਬਾਰਸ਼ ਆਜਾਵੇ, ਪਾ ਜ਼ਾਂਦੀ ਪੱਲੇ ਦੁੱਖਾਂ ਨੂੰ,
ਲੱਕ ਕਿੰਨੀ ਵਾਰੀ ਤੋੜ ਗਏ, ਪੁਛ ਲੈ ਬੇਦਰਦ ਤੂਫਾਨਾਂ ਨੂੰ,
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ,,


ਤੂੰ ਫ਼ਸਲਾਂ ਦਾ ਮੁੱਲ ਪਾਉਣਾ ਕੀ, ਤੂੰ ਤਾਂ ਮੂੰਹ ਚੋਂ ਰੋਟੀ ਖੋਹਣ ਲੱਗੀ।
ਅੱਜ ਖੋਹ ਕੇ ਹੱਕ ਕਿਸਾਨਾਂ ਦੇ, ਅਮੀਰਾਂ ਦੀ ਝੋਲੀ ਪਾਉਣ ਲੱਗੀ।
ਲੱਗੀ ਜਿਉਂਦੇ ਜਾਗਦੇ ਲੋਕਾਂ ਨੂੰ, ਸਿਵਿਆਂ ਨੂੰ ਕਰਨ ਰਵਾਨਾ ਤੂੰ।
ਸੁਣ ਬੇਦਰਦੀ ਸਰਕਾਰੇ ਨੀਂ, ਨਾ ਰੋਲ ਮੇਰੇ ਕਿਸਾਨਾਂ ਨੂੰ
,,,
“”
ਚੁੱਲ੍ਹੇ ਵਿਚ ਡਾਹ ਦੇ ਬਿੱਲਾਂ ਨੂੰ, ਨਾ ਗੱਡ ਛਾਤੀ ਵਿਚ ਕਿੱਲਾਂ ਨੂੰ,,
ਜੇ ਵਿਗੜ ਗਿਆ ਕਿਸਾਨ ਕਿਤੇ, ਤੇਰਾ ਮਾਸ ਖਵਾ ਦਊ ਇੱਲਾਂ ਨੂੰ,,
ਹੱਕ ਲੈਣ ਤੇ ਪਰਗਟ ਜੇ ਆ ਗਏ, ਕਰ ਦਿਆਂਗੇ ਚੂਰ ਚਟਾਨਾਂ ਨੂੰ,,
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ,,



ਹਕੀਕਤ ਸੜਕਾਂ ‘ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ
ਝੂਠ ਟੀਵੀ ਤੇ,

ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ

PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ,
ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ,
ਪੁੱਤਾਂ ਵਾਂਗ ਰੱਖੀਏ ਸਾਂਭ – ਸਾਂਭ ਕੇ ,
ਲਵ ਯੂ ਡਰਾਈਵਰ ਤੇ ਕੰਨਡਕਟਰ ਵੀਰਾਂ ਨੂੰ


ਪਿਆਰ ਸਭ ਨਾਲ,
ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,
ਆਸ ਕਰਤਾਰ 🙏 ਤੇ

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ,
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰


ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,


ਤੇਰੇ ਮੇਰੇ ਪਿਆਰ ਦੀ ਵਿਚੋਲਣ PRTC ਵਾਲੀ ਬੱਸ ਸੀ,

ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ,
ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,

ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ,
ਜੱਟ ਨਾਲ ਪੱਕੀਆਂ ਜੁਬਾਨਾਂ ਕਰਕੇ,