Sub Categories

ਇਤਹਾਸ ਗਵਾਹ ਏ ਜਬਰ ਅਤੇ ਜ਼ੁਲਮ ਦਾ ਅੰਤ
ਬਹੁਤ ਮਾੜਾ ਹੁੰਦਾਂ ਏ
ਆਮ ਲੋਕਾਂ ਦੀ ਜਿੱਤ ਯਕੀਨੀ ਏ



ਕਰਫਿਊ,ਕਾਨੂੰਨ,ਚੁੱਪਾਂ ਤੋੜ ਨਿਕਲੇ ਜੋ
ਸਫ਼ਰ, ਸਲੀਕੇ,ਸਿਰ ਜੋੜ ਨਿਕਲੇ ਜੋ
ਪੜ੍ਹਨ ਲਈ ਜੀਵਨੀ ਦੇ ਅਗਲੇ ਪੰਨੇ
ਜ਼ਿੰਦਗੀ ਦੇ ਵਰਕੇ ਮੋੜ ਨਿਕਲੇ ਜੋ
ਕਦੋਂ, ਕਿਉਂ, ਕਿਵੇਂ  ਤੇ  ਕਿੰਨਾ
ਹੱਕਾਂ ਲਈ ਹੋਇਆ ਪਰਵਾਸ ਲਿਖਿਆ ਜਾਵੇਗਾ
ਇਤਿਹਾਸ ਲਿਖਿਆ ਜਾਵੇਗਾ…

ਸੰਤਾ ਦੀ ਇੱਕ ਗੱਲ ਯਾਦ ਆ ਗਈ ਬਾਬਾ ਜੀ ਅਕਸਰ ਜਦੋਂ ਮੰਜੀ ਸਾਹਿਬ ਤੋਂ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੇ ਜੇ ਚੱਲ ਰਹੀ ਗੱਲਬਾਤ ਵਿੱਚ ਕਿਸੇ ਸਿੰਘ ਨੇ ਜੈਕਾਰਾ ਲਾ ਦੇਣਾ ਤਾ ਬਾਬਾ ਜੀ ਨੇ ਕਹਿਣਾ ੳਹ ਸਿੰਘੋ ਜੈਕਾਰਾ ਨਾਂ ਛੱਡਿਆ ਕਰੋ ਹਾ ਅਸੀਂ ਗੁਲਾਮ ਤੇ ਛੱਡੀ ਜਾਨੇ ਆ ਜੈਕਾਰੇ ਇਹ ਗੱਲ ਅੱਜ ਰਾਸ਼ਟਰਵਾਦੀ ਭੇਡਾਂ ਉਪੱਰ ਢੁੱਕਦੀ ਆ ਪੂਰੀ ਤਰਾਂ

ਦਿੱਲੀ ਤੇ ਪੰਜਾਬ ਦੀ ਲੜਾਈ ਐ
ਡੱਟ ਕੇ ਪੰਜਾਬ ਨਾਲ ਖੜ੍ਹਦੇ ,
ਹੋਰ ਨੀਵੇਂ ਹੋਈ ਜਾਣ ਮਿੱਤਰੋਂ
ਬਹੁਤੀਆਂ ਕਿਤਾਬਾਂ ਜਿਹੜੇ ਪੜ੍ਹਦੇ ।


ਜਦੋ ਚੰਗੇ ਸੀ, ਓਦੋਂ ਕਿਹੜਾ ਲੋਕਾਂ ਨੇ ਗਲ ਹਾਰ ਪਾਏ ਆ।
ਹੁਣ ਅੱਕ ਕੇ ਕਈਆਂ ਦੇ ਜ਼ਿੰਦਗੀ ਚੋਂ ਸਫੇ ਪਾੜੇ ਆ।

ਮੰਨਿਆ ਕਿ ਤੁਹਾਡਾ ਜਾਣਾ ਬਹੁਤ ਜਰੂਰੀ ਹੈ ,
ਪਰ ਜਾਮ ਲਾਉਣੇ ਸਾਡੀ ਖੁਸ਼ੀ ਨਹੀਂ, ਮਜਬੂਰੀ ਹੈ ,
ਸਾਲ ਹੋ ਗਿਆ ਬੈਠੇ ਸੜਕਾਂ ਉੱਤੇ ਹਾਂ ,
ਇੱਕ ਰਾਤ ਵੀ ਰੱਜ ਕੇ ਨਹੀਂਓ ਸੁੱਤੇ ਹਾਂ ,
ਸੁੱਤੀ ਪਈ ਸਰਕਾਰ ਹਜੇ ਤੱਕ ਪੂਰੀ ਹੈ ,
ਜਾਮ ਲਾਉਣੇ ਸਾਡੀ ਖੁਸ਼ੀ ਨਹੀਂ, ਮਜਬੂਰੀ ਹੈ।

ਸੁੱਤੀ ਹੋਈ ਸਰਕਾਰ ਨੂੰ ਜਗਾਉਣ ਅਤੇ
ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ
27 ਸਤੰਬਰ ਨੂੰ ਭਾਰਤ ਬੰਦ ਵਿੱਚ ਕਿਸਾਨਾਂ ਦਾ ਸਾਥ ਦਿਓ।


ਗੁੱਸਾ ਇਕੱਲਾ ਆਉਂਦਾ ਏ ਪਰ ਲੈ ਬਹੁਤ ਕੁਝ ਜਾਦਾ,
ਸਬਰ ਵੀ ਇਕੱਲਾ ਆਉਂਦਾ ਪਰ ਦੇ ਬਹੁਤ ਕੁਝ ਜਾਂਦਾ।


ਦੇਖ ਸੜਕਾਂ ਤੇ ਬੈਠੇ
ਗੱਲ ਐਨੀ ਕੁ ਨਾ ਜਾਣੀ
ਸਾਡੇ ਘੋੜਿਆਂ ਨੇ ਪੀਤੇ
ਥੋਡੀ ਯਮੁਨਾ ਚ ਪਾਣੀ
ਅਜੇ ਛੱਡਦਾ ਏ ਮਹਿਕਾਂ
ਨਹੀਉਂ ਸੁੱਕਿਆ ਗੁਲਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁਕਿਆ ਪੰਜਾਬ …!!
ਕਿਸਾਨ ਏਕਤਾ ਜਿੰਦਾਬਾਦ ✊

ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..

ਮਾਂ ਦੀ ਸੇਵਾ ਤੇ ਪਿਓ ਨਾ ਮੈਵਾ
ਮਿਲਦਾ ਜਰੂਰ ਮਿੱਤਰੋ