Sub Categories

ਜੇ 1947 ਵਿੱਚ TV ਹੁੰਦਾ ਤਾਂ ਅਪਣਾ ਦੇਸ਼ ਕਦੀ ਵੀ ਆਜਾਦ ਨਾਂ ਹੁੰਦਾ ……
ਕਿਉਂਕਿ ਅਗ੍ਰੇਜ Indian media ਨੂੰ ਖਰੀਦ ਲੈਂਦੇ …
Indian media ਨੇ ਸਾਨੂੰ ਦੇਸ਼ ਦੀ ਗੁਲਾਮੀ ਦੇ ਫਾਇਦੇ ਦੱਸਣੇ ਸੀ …….👿



2 ਅਕਤੂਬਰ ਗਾਂਧੀ ਦੇ ਜਨਮ ਦਿਨ ਤੇ ਗਾਂਧੀ ਲਈ ਇੱਕ ਭੇਂਟ…
ਗਾਂਧੀ ਗਾਂਧੀ ਸਾਰੇ ਕੂਕਦੇ, ਕੀ ਦੇਸ਼ ਦਾ ਗਿਆ ਸੁਧਾਰ ਗਾਂਧੀ,,
ਕਿਹੜੇ ਬੰਬ ਬਰਸਾਏ ਬਰਤਾਨੀਆ ਤੇ, ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ ?
ਕਿਹੜੀ ਜੇਲ ਵਿਚ ਉਸਨੇ ਕੈਦ ਕੱਟੀ, ਕਿਹੜੇ ਥਾਣੇ ਵਿਚ ਖਾਧੀ ਮਾਰ ਗਾਂਧੀ ?
ਸ਼ਾਇਰ ਆਖਦਾ ਕੇ, ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾ…
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ
ਜਿਸਨੂੰ ਬੰਦਾ ਆਖਵਾਉਣ ਦਾ ਹੱਕ ਹੈ ਨੀ, ਉਸਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ
ਆਜ਼ਾਦੀ ਨਾਲ ਜਿਸਦਾ ਦੂਰ ਦੂਰ ਦਾ ਵਾਸਤਾ ਨੀਂ, ਆਜ਼ਾਦੀ ਉਸਦੀ ਝੋਲੀ ਵਿਚ ਪਾਈ ਜਾਂਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ, ਸੇਹਰੇ ਬੰਨ ਕੇ ਮੌਤ ਵਿਆਹੀ ਇਥੇ
ਇਹ ਦਾਤ ਸਹੀਦਾਂ ਦੇ ਖੂਨ ਦੀ ਹੈ, ਚਰਖੇ ਨਾਲ ਨੀ ਆਜ਼ਾਦੀ ਆਈ ਇਥੇ.

ਉਹ ਜਿੰਦਗੀ ਬੜੀ ਪਿਆਰੀ ਸੀ
ਜਦ ਨਾਲ ਸਾਇਕਲ ਦੇ ਯਾਰੀ ਸੀ..

ਜੇਕਰ ਕਿਸੇ ਦੇ ਚਿਹਰੇ ਤੇ ਤੁਹਾਡੇ ਕਰਕੇ ਮੁਸਕਰਾਹਟ ਆ ਰਹੀ ਹੋਵੇ
ਕਦੇ ਉਸ ਇਨਸਾਨ ਦੇ ਹਾਸੇ ਨਾ ਖੋਹਣਾ


ਕਿੰਨੀ ਅਜੀਬ ਗੱਲ ਹੈ
ਲੋਕ ਗੱਲ ਫੜ ਲੈਂਦੇ ਨੇ ਪਰ
ਇਨਸਾਨ ਛੱਡ ਦਿੰਦੇ ਨੇ

ਪਤਨੀ ਨੂੰ ਕਦੇ ਨਾ ਮਾਰੋ ਉਸਨੂੰ ਮਾਰਨ ਤੋਂ ਪਹਿਲਾਂ,
ਇਹ ਜ਼ਰੂਰ ਸੋਚੋ, ਉਹ ਤੁਹਾਡੇ ਘਰ ਦੀ ਨੂੰਹ ਹੈ,
ਬਾਅਦ ਵਿੱਚ ਉਹ ਤੁਹਾਡੀ ਪਤਨੀ ਹੈ,
ਸਭ ਤੋਂ ਪਹਿਲਾਂ ਉਹ ਕਿਸੇ ਦੀ ਧੀ ਹੈ.


ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ
ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ


ਸਾਂਵਲੇ ਜੇ ਰੰਗ ਦਾ ਮੈ ਗੱਭਰੂ
ਪੂਨੀਆ ਤੋਂ ਚਿੱਟੀ ਓ ਰਕਾਣ ਆ

ਖ਼ਜ਼ਾਨੇ ਤਕ ਜਾਂਦੇ ਸਾਰੇ ਹਾਈਵੇ
ਜਨਰਲ ਵਰਗ ਵਿਚੋਂ ਲੰਘਦੇ ਨੇ
ਪਰ
ਖ਼ਜ਼ਾਨੇ ਤੋਂ ਆਉਦੀ ਕੋਈ ਵੀ ਸੜਕ
ਗਲੀ ਡੰਡੀ ਜਰਨਲ ਵਰਗ ਤਕ ਨਹੀਂ ਆਉਂਦੀ

ਪਿਓ ਦੀਆ ਝਿੜਕਾਂ ਦਾ ਗੁੱਸਾ ਨਾ ਕਰਿਆ ਕਰੋ
ਕਿਉਕਿ
ਜਿੰਨਾ ਦੇ ਪਿਓ ਤੁਰ ਜਾਦਾ ਏ
ਉਹ ਤਰਸਦੇ ਨੇ ਇਹਨਾ ਝਿੜਕਾਂ ਦੇ ਲਈ