Sub Categories

ਦੁੱਖ ਸੁੱਖ ਦਾ ਰੋਣਾ ਕੀ ਰੋਵਾਂ,
ਇਹ ਤਾਂ ਜਿੰਦਗੀ ਦੀ ਕੜੀ ਹੈ
ਸਦਾ ਚੜਦੀ ਕਲਾ ਚ ਰਹੀਦੈ,
ਵਾਹਿਗੁਰੂ ਦੀ ਮੇਹਰ ਬੜੀ ਹੈ
ਸੋਹਣੀ ਸਵੇਰ ਮੁਬਾਰਕਬਾਦ



ਸਬਰ ਵਿੱਚ ਸ਼ਿਕਵਾ ਨਹੀਂ ਹੁੰਦਾ,
ਬਸ ਖਾਮੋਸ਼ੀ ਹੁੰਦੀ ਹੈ,
ਤੇ ਉਸ ਖਾਮੋਸ਼ੀ ਦਾ ਸ਼ੋਰ ਸਿਰਫ਼ ਰੱਬ ਨੂੰ ਸੁਣਾਈ ਦਿੰਦਾ ਹੈ,,

ਚਿੜੀ ਤੇ ਕੁੜੀ ਦਾ ਦਿਲ ਬਹੁਤ ਕਮਜ਼ੋਰ ਤੇ ਨਾਜ਼ੁਕ ਹੁੰਦਾ ,,ਪਰ ਜਦੋਂ ਚਿੜੀ ਦੇ ਬੱਚੇ ਤੇ ਆਂ‌ਚ ਆਉਂਦੀ ਆ ਤਾਂ ਚਿੜੀ ਆਪਣੇ ਬੱਚੇ ਲਈ ਵਕਤ ਪੈਣ ਤੇ ਬਾਜ਼ 🦅 ਨਾਲ ਵੀ ਲੜ ਜਾਂਦੀਆਂ 🙏,
ਇਵੇਂ ‌ ਔਰਤ ‌ ਦਾ ਰੂਪ ਜੋ ਅਨੇਕਾਂ ਕਿਰਦਾਰ ਨਿਭਾਉਂਦੀ ਵੱਖ-ਵੱਖ ਰਿਸ਼ਤੇ ਚ ਮਾਂ ਭੈਣ ਪਤਨੀ ਦਾਦੀ ਹੋਰ ਬਹੁਤ ਰਿਸ਼ਤੇ ਨਿਭਾਉਂਦੀ ਔਰਤ ਵਿਆਹ ਤੋਂ ਬਾਅਦ ਅ ਜੀ ,, ਇਹਨਾਂ ਵਿੱਚੋ ਔਰਤ ਦਾ ਸਭ ਮਹਾਨ ਕਿਰਦਾਰ ਮਾਂ ਦਾ ਹੁੰਦਾ ਜੀ ਸਮਾਜ ਚ
ਛੋਟੀ ਜਿਹੀ ਕੁੜੀ ਕਿਸੇ ਟਾਈਮ ਛਿਪਕਲੀ ਤੇ 🦎 🐛ਕੋਕਰਚ ਤੋਂ ਡਰਨ ਵਾਲੀ ਮਾਂ ਬਣ ਕੇ ਬੱਚੇ ਲਈ ਬੜੀ ਤੋਂ ਬੜੀ ਮਸੀਬਤਾਂ ਨਾਲ ਲੜ ਜਾਂਦੀਆਂ , ਸਭ ਤੋਂ ਸੁੰਦਰ ਤੇ ਮਹਾਨ ਰੂਪ ਔਰਤ ਦਾ ਮਾਂ ਹੁੰਦਾ ,, ਜੋ‌ ਜਾਨਵਰਾਂ ਤੇ ਪੰਛੀਆਂ ‌ ਚ ‌ ਦੇਖਣ ਨੂੰ ‌ ਮਿਲਦਾ ‌ ਮਾਂ ‌ ਰੱਬ ‌ ਦਾ ਰੂਪ ‌ ਹੁੰਦਾ ‌ ਬੱਚੇ ਲਈ ✍️✍️

ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ
ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਵੇ,
ਸਗੋਂ ਸਮਝਦਾਰ ਉਦੋਂ ਹੁੰਦਾ ਹੈ ਜਦੋਂ
ਉਹ ਛੋਟੀਆਂ-ਛੋਟੀਆਂ ਗੱਲਾਂ ਸਮਝਣ ਲੱਗ ਪਵੇ।*


ਜ਼ਿੰਦਗੀ ਇਕ ਬੇਸ਼ਕੀਮਤੀ ਹੀਰਾ ਹੈ
ਜਿਸ ਦੀ ਪਰਖ ਜੌਹਰੀ ਹੀ ਕਰ ਸਕਦਾ ਹੈ
ਕਬਾੜੀਏ ਨਹੀਂ

ਬਹੁਤ ਨਿਡਰ ਤੇ ਸਬਰ ਵਾਲਾ ਹੋ ਜਾਂਦਾ ਹੈ ਉਹ ਇਨਸਾਨ
ਜਿਸ ਕੋਲ ਗਵਾਉਣ ਲਈ ਕੁੱਝ ਨਹੀਂ ਰਹਿੰਦਾ,,


ਝੂਠੀਆਂ ਕਸਮਾਂ ਖਾਣ ਨਾਲ ਇਨਸਾਨ ਨਹੀਂ ਮਰਦੇ…
ਪਰ ਵਿਸ਼ਵਾਸ ਜਰੂਰ ਮਰ ਜਾਂਦਾ ਹੈ,,,


ਰੱਬ ਤਹਾਨੂੰ ਇੰਨੇ ਸੁੱਖ ਦੇਵੇ ਕਿ
ਜੇ ਤੁਸੀ ਮੂੰਗਫਲੀ ਵੀ ਤੋੜੋ ਤਾਂ ਉਹਦੇ ਚੋਂ ਕਾਜੂ ਨਿਕਲੇ
ਸੋਹਣੀ ਸਵੇਰ ਮੁਬਾਰਕਬਾਦ 🕊️

ਜਿਹੜੀ ਕੌਮ ਤਾਕਤ ਹਾਸਲ ਕਰਨਾ ਨਹੀਂ ਜਾਣਦੀ,
ਖੁਦ ਰਾਜ ਸੱਤਾ ਸਥਾਪਿਤ ਕਰਨਾਨਹੀਂ ਲੋਚਦੀ,
ਉਸ ਕੌਮ ਦੇ ਸ਼ਿੱਤਰ ਫਿਰਨਾ ਲਾਜ਼ਮੀ ਏ
ਇਹ ਅਟੱਲ ਸੱਚਾਈ ਏ

ਜੇ ਹੁੰਦਾ ਅੱਜ ਭਿੰਡਰਾਂਵਾਲਾ,
ਹਾਕਮ ਨੂੰ ਗਲ ਤੋਂ ਫੜ ਲੈਣਾ ਸੀ।