Sub Categories

ਬਿਣ ਤੁੱਧ ਹੋਰ ਜਿ ਮੰਗਣਾ ਸਿਰ ਦੁਖਾਂ ਦੇ ਦੁੱਖ
ਦੇਹਿ ਨਾਮ ਸੰਤੋਖ਼ੀਆ ਉਤਿਰਹੈ ਮੰਨ ਕੀ ਭੁੱਖ਼॥



ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।
ਵਾਹਿਗੁਰੂ ਸਚੇ ਪਾਤਸ਼ਾਹ ਤੇਰਾ ਸਹਾਰਾ ਸਾਨੂੰ ਤਾਂ🙏🙏

ਡੇਕ ਦੀ ਟਾਹਣੀ ਵਾਂਗੂ ਨਾਲੋਂ ਟੁੱਟਦੀਆਂ ਗਈਆਂ ਨੇ,
ਤੂਤ ਦੇ ਮੋਛੇ ਵਰਗੀ ਲੱਭੀ ਨਹੀਂ ਕੋਈ ਯਾਰੀ..

ਸਾਰੀਆਂ ਆਪੋ ਆਪਣੇ ਅੱਡੇ ਉੱਤੇ ਉੱਤਰ ਗਈਆਂ ਸੱਚ ਆਖਾਂ
ਸਾਡੀ ਜ਼ਿੰਦਗੀ ਬਣਕੇ ਰਹਿ ਗਈ ਖਾਲੀ ਲਾਰੀ…


ਰਿਸ਼ਤਿਆਂ ਨੂੰ ਬਣਾਏ ਰੱਖਣ ਲਈ
ਕਦੇ ਅੰਨ੍ਹਾ, ਕਦੇ ਬੋਲਾ ਤੇ ਕਦੇ
ਗੂੰਗਾ ਹੋਣਾ ਪੈਂਦਾ ਹੈ

ਉਹਨਾਂ ਮਹਿਲਾਂ ਦੀ ਮਸ਼ਹੂਰੀ ਕੀ ਕਰਨੀ
ਜਿੱਥੇ ਰਹਿਣ ਬਸੇਰੇ ਸਿਰਫ਼ ਕਮਾਈਆਂ ਕਰਕੇ ਨੇਂ…!!


ਔਰਤ ਨੂੰ ਬੱਸ 3 ਸੁੱਖ ਚਾਹੀਦੇ ਨੇ :-
1. ਸੋਹਣੀ ਕਾਇਆ
2. ਪਰਸ ਵਿੱਚ ਮਾਇਆ
3. ਤੇ ਇੱਕ ਆਵਾਜ਼ ਚ ਪਤੀ ਬੋਲੇ ਮੈਂ ਆਇਆ


ਜਿਹੜੇ ਮੁੰਡੇ ਫਿਲਟਰ ਲਾ ਲਾ ਰੀਲਾਂ
ਵਿੱਚ ਬੁੱਲ੍ਹ ਕੁੜੀਆਂ ਤੋਂ ਵੀ ਜਿਆਦਾ
ਲਾਲ਼ ਕਰਦੇ ਆ ਉਹਨਾਂ ਨੂੰ ਬੇਨਤੀ
ਆ ਕਿ ਭਰਾਵੋ ਸੁਰਖ਼ੀ ਬਿੰਦੀ ਹੀ
ਲਾ ਲਿਆ ਕਰੋ
🙏🙏

ਪਿੰਡ ਜਿਹੜੇ ਸੁੱਤੇ ਉਠਾਇਆ ਨਹੀਂ ਸੀ ਉਠਦੇ
ਇੱਥੇ ਭੱਜ ਭੱਜ ਬੱਸਾਂ ਚੜਦੇ ਵੇਖੇ ਨੇਂ

ਉਮਰ ਨਿਆਣੀ ਧੀਆਂ ਪੁੱਤ ਪੰਜਾਬ ਦੇ
ਪਰਦੇਸੀ ਕਮਾਈਆਂ ਕਰਦੇ ਵੇਖੇ ਨੇਂ…!!

ਰੱਬਾ ਮੇਰੇ ਉਹ ਸਾਰੇ ਗੁਨਾਹ
ਮਾਫ ਕਰਦੇ
ਜਿਹਨਾਂ ਦੇ ਕਰਕੇ ਮੇਰਾ ਵਿਆਹ
ਰੁਕਿਆ ਹੋਇਆ ਆ

ਵਿਆਹੇ ਵਰੇ ਬੰਦੇ ਰੁਕਿਆ ਸ਼ਬਦ
ਹਟਾ ਕੇ ਪੜ੍ਹੋ
🤣🤣🤣