Sub Categories

ਮੱਥਾ ਟੇਕਣ ਦਾ ਅਸਲ ਮਤਲਬ ਆਪਣੀ ਮੱਤ ਛੱਡਕੇ
ਗੁਰੂ ਜੀ ਦੀ ਮੱਤ ਦਿਮਾਗ(ਮੱਥੇ)ਵਿੱਚ ਵਸਾ ਲੈਣੀਂ ਹੁੰਦਾ ਹੈ,
ਅਫਸੋਸ ਅਸੀਂ ਮੱਥੇ ਰਗੜ੍ਹਨ ਤੱਕ ਹੀ ਸੀਮਤ ਹੋ ਗਏ



ਅੱਜ ਦੇ ਲੋਕ ਕਿਸੇ ਧੀ ਭੈਣ ਦੀ ਇੱਜ਼ਤ ਤੋਂ ਕੱਪੜਾ ਚਕਦੇ ਆ,
ਪਹਿਲਾਂ ਜਮਾਨੇ ਵਿਚ ਇੱਜ਼ਤ ਤੇ ਪੜਦਾ ਪਾਉਂਦੇ ਸੀ , ਕਲਜੁਗ

ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ
ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ

ਕਿਸੇ ਨੇ ਸੋਚਿਆ ਵੀ ਨਹੀਂ ਸੀ ,
ਕਿ ਸ਼ਰਾਬ ਦੇ ਗਲਾਸ ਵਿੱਚ,
ਸਮੁੰਦਰ ਤੋਂ ਵੱਧ ਲੋਕ ਡੁੱਬ ਕੇ ਮਰ ਜਾਣਗੇ!!


ਗਲਤੀਆਂ ਲੱਭਣਾ ਗਲਤ ਨਹੀਂ …
ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!

ਮਸਜਿਦ ਮੇਰੀ ਤੂੰ ਕਿਓਂ ਢਾਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ,
ਆ ਜਾ ਬਹਿ ਕਿ ਦੋਵੇਂ ਪੜੀਏ, ਇੱਕ ਦੂਜੇ ਦੇ ਅੰਦਰ ਨੂੰ,
ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ ਜਾਣਾ ਮੰਦਰ-ਮਸਜਿਦ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ,
ਰੱਬ ਕਰੇ ਤੂੰ ਮੰਦਰ ਵਾਂਗੂੰ ਵੇਖੇਂ ਮੇਰੀ ਮਸਜਿਦ ਨੂੰ,
ਰਾਮ ਕਰੇ ਮੈਂ ਮਸਜਿਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ।
ਤੂੰ ਬਿਸਮਿੱਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ,
ਮੈਂ ਨਾਨਕ ਦੀ ਬਾਣੀ ਪੜਕੇ ਦਿਆਂ ਹੁਸੈਨੀ ਲੰਗਰ ਨੂੰ।
ਸਾਡੇ ਸਿੰਙਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ,
ਜਿੰਨਾਂ ਚੀਕਰ ਨੱਥ ਨਾਂ ਪਾਈ, ਨਫ਼ਰਤ ਵਾਲੇ ਡੰਗਰ ਨੂੰ।
ਬਾਬਾ ਨਜਮੀ ਦੀ ਲਿਖਤ


ਇੱਜਤ ਅਤੇ ਤਾਰੀਫ
ਮੰਗੀ ਨਹੀ ਜਾਦੀ ਕਮਾਈ ਜਾਦੀ ਹੈ


ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ…
ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ 💕ਮਾਨ💕

ਫਸਲ ਰੰਗ ਬਦਲੇ ਤਾਂ ਵੱਢ ਦਿਓ..
ਲੋਕ ਰੰਗ ਬਦਲਣ ਤਾ ਛੱਡ ਦਿਓ..

ਕਾਵਾਂ ਰੋਲੀ ਮਿੱਤਰੋ ਕਿਸ ਗੱਲ ਦੀ..
ਨਫ਼ਰਤ ਮਾਰਕੇ ਲੱਭੋ ਦਵਾਈ ਇਸ ਹੱਲ ਦੀ..
ਲੜਾਈ ਮੋਦੀ ਨਾਲ ਕਿਸਾਨ ਦੀ ਚੱਲ ਦੀ..
ਆਪਸੀ ਦੁਫਾੜ ਹੋਏ ਬੈਠੇ ਆ ਖ਼ਬਰ ਆ ਉਹਨੂੰ ਪਲ ਪਲ ਦੀ…