Sub Categories

ਸੱਦਾ ਆ ਗਿਆ ਜਦੋਂ ਵੀ ਜਾਵਣੇ ਦਾ,
ਤੂੰ ਵੀ ਚੱਲ ਪੈਣਾ ਮੈਂ ਵੀ ਚੱਲ ਪੈਣਾ,
ਤੇਰਾ ਮੇਰਾ ਮੁਸਾਫ਼ਰਾ ਕੀ ਝਗੜਾ,
ਨਾ ਤੂੰ ਰਹਿਣਾ ਤੇ ਨਾ ਮੈਂ ਰਹਿਣਾ।।



ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ
ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ..
ਨਾ ਖੁਦਾ ਬੁਰਾ ਹੈ, ਨਾ ਭਗਵਾਨ ਬੁਰਾ ਹੈ
ਧਰਮ ਦੇ ਨਾਂ ਤੇ ਭੜਕਾਵੇ ਜੋ ਇਨਸਾਨ ਬੁਰਾ ਹੈ..

ਜੇ ਮਾਂਵਾਂ ਬਿਨਾਂ ਪੇਕੇ ਨਹੀ ਹੁੰਦੇ
ਸੱਸਾਂ ਬਿਨਾਂ ਸੋਹਰੇ ਵੀ ਨਹੀਂ ਹੁੰਦੇ

ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ 💯
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ


ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ
ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.

ਮੈਂ ਜਿੰਨਾਂ ਦੇ ਝੂਠ ਦਾ ਮਾਣ ਰੱਖ ਲੈਨਾ ..!!
ਉਹ ਸਮਝਦੇ ਨੇ ਮੈਨੂੰ ਬੇਵਕੂਫ਼ ਬਣਾ ਲਿਆ..


ਰੱਬ ਨੂੰ ਦਿੱਤੀ ਦਰਖਾਸਤ ਦੀ ਸੁਣਵਾਈ ਭਾਵੇਂ ਦੇਰ ਨਾਲ਼ ਹੋਵੇ
ਪਰ ਫੈਸਲਾ ਹਮੇਸ਼ਾ ਇਨਸਾਫ ਲਈ ਹੀ ਹੁੰਦਾ ਹੈ….


ਇਹੀ ਰਸਤੇ ਲੈ ਜਾਣਗੇ ਮੰਜ਼ਿਲਾਂ ਤੱਕ
ਹੌਂਸਲਾ ਰੱਖ..
ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ।

ਰੱਬਾ ਤਰੱਕੀਆਂ ਦੇਣੀਆਂ ਤਾ
ਬੇਬੇ ਬਾਪੂ ਦੇ ਜਿਉਂਦੇ ਜੀ ਦੇਵੀ
ਬਾਅਦ ਵਿੱਚ ਤਰੱਕੀਆਂ ਵਾਲੇ ਚਾਅ
ਅਧੂਰੇ ਲੱਗਦੇ ਨੇ

ਔਰਤ ਦੇ ਲੱਖ ਜਜ਼ਬਾਤ ਸਿਵੇਆ ਤਕ ਨਾਲ ਹੀ ਜਾਂਦੇ ਨੇ
ਨਾ ਪੇਕੇ ਆ ਨੂੰ ਦਸ ਸਕਦੀ ਆ
ਤੇ ਨਾ ਸਹੁਰਿਆਂ ਨੂੰ