Sub Categories

ਦੋਵੇਂ ਦਿਲੋ ਕਰਨੀਆ ਪੈਂਦੀਆਂ ਨੇ…
ਮਹੱਬਤ ਹੋਵੇ ਜਾਂ ਦੁਆ.



ਏਨਾ ਗੂੜਾ ਹਾਣਦੀਏ ਹਾਏ ਤੇਰੇ ਮੇਰਾ ਨਾਤਾ ਨੀ
ਜਿਵੇ ਸੱਥ ਵਿਚਾਲੇ ਹੱਟੀ ਨੀ.. ਤੇ ਠੇਕੇ ਦੇ ਨਾਲ ਹਾਤਾ ਨੀ

ਕਹਿੰਦੇ ਸਮੁੰਦਰ ਆਪਣੇ ਵਿੱਚ
ਕਦੇ ਕੋਈ ਮਰੀ ਚੀਜ਼ ਨਹੀਂ ਰੱਖਦਾ
ਤੇ ਇਕ ਔਰਤ ਏ ਜਿਹੜੀ ਆਪਣੇ
ਸੀਨੇ ਅੰਦਰ ਕਿੰਨੀਆਂ ਮਰੀਆਂ
ਹੋਈਆਂ ਸੱਧਰਾਂ ਦੱਬ ਲੈਂਦੀ ਏ

ਬਿਨਾਂ ਬਾਂਹਾਂ ਦੇ ਵੀ ਮੈਂ ਕਿਰਤ ਕਮਾਵਾਂ,
ਤੇਰੇ ਵਾਂਗੂੰ ਵਿਹਲਾ ਨਾ ਰਹਿ ਕੇ ਖਾਵਾਂ,
ਹੱਥ ਦਿੱਤੇ ਤੈਨੂੰ ਰੱਬ ਨੇ ਤੂੰ ਫਿਰ ਵੀ ਮੰਗੇ,
ਕਿਰਤ ਕਰ ਕੋਈ ਉੱਠ ਕੇ ਕਿਉਂ ਨਾ ਤੂੰ ਸੰਗੇ।


ਸੁਣ
ਜਿਆਦਾ ਦੂਰ ਨਾ ਜਾ
ਮੁੜ ਆ ਵਾਪਿਸ
ਅੱਖੋਂ ਪਰੇ ਤੇ ਵਖਤੋਂ ਬਾਹਰ
ਸਿਰਫ ਪਛਤਾਵਾ ਰਹਿ ਜਾਂਦਾ

ਇਸ਼ਕ ਮੁਰੀਦ ਹੁਸਨਾ ਦਾ ।।
ਤੇ ਸੰਗ ਦਿਲ ਨੂੰ ਨਾ ਕੋਈ ਖਬਰਾਂ ।।
ਜਾਉਂਦੇ ਜੀ ਕੋਈ ਹਾਲ ਨਹੀਂ ਪੁੱਛਦਾ ।।
ਤੇ ਜੱਗ ਮੋਇਆ ਪੂਜੇ ਕਬਰਾਂ ।।


ਸਘੰਰਸ਼ ਵੱਲੋਂ- “ਉਸ ਸੱਚੇ ਰੱਬ ਦਾ”
ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ,
ਫੈਕਟਰੀਆਂ ਕਾਰਖਾਨੇ, ਪਿੰਡਾਂ, ਸਹਿਰਾਂ,
ਲੇਖਕਾਂ, ਕਲਾਕਾਰਾਂ, ਚੈਨਲਾਂ, ਬਾਹਰਲੇ,
ਜੋ ਉੱਥੇ ਗਏ ਜਾਂ ਘਰ ਬੈਠੇ,
ਬਾਕੀ ਵੀਂ ਸਭ ਦਾ “ਧੰਨਵਾਦ”
🙏🙏


ਦਿੱਲੀ ਕਿਸਾਨ ਮੋਰਚਾ 700 ਕਿਸਾਨਾਂ ਨੇ
ਸਿਰ ਦੇ ਕੇ ਜਿੱਤਿਆ ,
ਪੰਜਾਬ ਨੂੰ ਸਿਰ ਦਿੱਤੇ ਬਿਨਾ ਕਦੇ ,
ਜਿੱਤ ਨਸੀਬ ਨਹੀਂ ਹੋਈ

ਦੇਸ਼ ਵਾਸੀਉ
ਕਈਆਂ ਨੇ ਗਵਾਈ ਜਾਨ ਤੇ
ਕਈਆਂ ਨੇ ਖੂਨ ਬਹਾਇਆ
ਇਸ ਕਿਸਾਨੀ ਅੰਦੋਲਨ ਨੇ ਤਾਂ
ਨਾ ਭੁੱਲਣ ਵਾਲਾ ਇਤਿਹਾਸ ਬਣਾਇਆ
ਵਾਹਿਗੁਰੂ ਜੀ

ਤੁਸੀਂ ਹੱਸਣਾ ਤਾਂ ਸਿੱਖੋ,
ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️