Sub Categories

ਦੁੱਖ ਜੇ ਵੰਡਿਆ ਨਾ ਜਾਵੇ,,,,,, ਤਾਂ,,,,,
ਅੰਦਰ ਹੀ ਅੰਦਰ ,,,,,ਜਹਿਰ ਬਣ ਜਾਂਦਾ ਹੈ



ਨਰਾਜ ਹੋਣਾ ਛੱਡ ਦਿੱਤਾ ਹੈ ਸੱਜਣਾ,,
ਹੁਣ ਅਸੀਂ ਹੱਸ ਕੇ ਗੱਲ ਮੁਕਾ ਦਿੰਦੇ ਹਾ

ਜਿਹੜੇ ਲੋਕ ਮੂੰਹ ਲਮਕਾ ਕੇ ਹੋਲੀ ਜਿਹੀ ਦੱਸਦੇ ਆ ਕਿ
ਕੁੜੀ ਹੋਈ ਆ ਉਨਾ ਲੋਕਾ ਨੂੰ ਉਲੰਪਿਕ ਖੇਡਾਂ
ਜਰੂਰ ਦੇਖਣੀਆ ਚਾਹੀਦੀਆਂ ਹਨ

ਭਗਵਾਨ ਹਰ ਪਲ਼ ਸਾਡੇ ਚੇਤਿਆਂ ਵਿੱਚ ਰਹੀਂ
ਜੇ ਤੂੰ ਭੁੱਲ ਗਿਆ ਸਾਡੇ ਕੋਲ ਬਚੂਗਾ ਕੀ।।


ਕੁੱਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ
ਨਿਭਾਏ ਜਾਂਦੇ ਨੇ ਰੂਹ ਤੋਂ ਜਿਸਮ ਖਤਮ ਹੋ ਜਾਣ ਤੱਕ,
ਕੁੱਝ ਜਖਮਾਂ ਦੀ ਕੋਈ ਦਵਾਈ ਨਹੀਂ ਹੁੰਦੀ
ਮੁਸਕਰਾ ਕੇ ਸਹਿ ਲਏ ਜਾਂਦੇ ਨੇ ਨਾਸੂਰ ਹੋ ਜਾਣ ਤੱਕ,
ਕੁੱਝ ਸੁਪਨਿਆਂ ਦੀ ਪੂਰੇ ਹੋਣ ਦੀ ਆਸ ਨਹੀਂ ਹੁੰਦੀ
ਫਿਰ ਵੀ ਬੁਣ ਲਏ ਜਾਂਦੇ ਨੇ ਉੱਧੜ ਜਾਣ ਤੱਕ,
ਕੁੱਝ ਖਵਾਹਿਸ਼ਾ ਦੀ ਕੋਈ ਉਮਰ ਨਹੀਂ ਹੁੰਦੀ,
ਉਮਰਭਰ ਨਾਲ ਚੱਲਦੀ ਹੈ ਜਿਸਮ ਖਤਮ ਹੋਣ ਜਾਣ ਤੱਕ,
ਕੁੱਝ ਰਸਤਿਆਂ ਦੀ ਕੋਈ ਮੰਜਿਲ ਨਹੀਂ ਹੁੰਦੀ
‘ਮਨ’ ਸਫਰ ਕਰਦੀ ਹੈ ਫਿਰ ਵੀ ਸਾਹ ਰੁਕ ਜਾਣ ਤੱਕ,,,

ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ
ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ


ਸਫਰ ਜਨਮ ਤੋਂ ਮੌਤ ਤੱਕ ਦਾ!
ਪਿੱਛਲੇ ਸਾਲ ਕਿਸੇ ਰਿਸ਼ਤੇਦਾਰ ਦੇ ਸਸਕਾਰ ਉੱਪਰ ਜਾ ਕੇ ਆਇਆ,ਓਥੇ ਸਮਸਾਨ ਘਾਟ ਵਿੱਚ ਕੁੱਝ ਲਿਖਿਆ ਹੋਇਆ ਪੜ੍ਹਿਆ ਜੋ ਦਿਲ ਨੂੰ ਹਲੂਣ ਗਿਆ।ਸਮੇਤ ਤਸਵੀਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਇੱਕ ਪਵਿੱਤਰ ਰਿਸ਼ਤੇ (ਮਾਂ) ਦੀ ਕੁੱਖੋਂ ਜਨਮ ਲੈ ਕੇ ਮੈਂ ਅਣਜਾਣ ਸਫਰ ਉੱਪਰ ਨਿਕਲਿਆ।ਜਾਣੇ ਅਣਜਾਣੇ ਮੇਰੇ ਤੋਂ ਪਤਾ ਨਹੀ ਕਿੰਨੇ ਕੁ ਪੁੰਨ ਅਤੇ ਪਾਪ ਹੋਏ।ਇਸ ਸਫਰ ਦੌਰਾਨ ਮੈਂ ਹਰ ਜਗ੍ਹਾ ਮੇਰੀ ਮੇਰੀ ਕਰਦਾ ਅਖੀਰ ਅਪਣੀ ਅਸਲੀ ਮੰਜ਼ਿਲ ਉੱਤੇ ਇਥੇ ਇਸ ਜਗ੍ਹਾ ਪਹੁੰਚ ਗਿਆ ਹਾਂ,ਇਥੇ ਆ ਕੇ ਪਤਾ ਲੱਗਿਆ ਕਿ ਸਫਰ ਤਾਂ ਮੈਂ ਜਨਮ ਤੋਂ ਮੌਤ ਤੱਕ ਦਾ ਹੀ ਕਰ ਰਿਹਾ ਸੀ, ਜੋ ਅੱਜ ਪੂਰਾ ਹੋ ਗਿਆ।
ਤੁਹਾਡਾ ਸਾਰੇ ਸੱਜਣਾਂ ਦਾ ਮੇਰੇ ਇਸ ਸਫਰ ਵਿੱਚ ਇਥੇ ਤੱਕ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।ਇਸ ਤੋਂ ਅੱਗੇ ਦਾ ਸਫਰ ਮੈਂ ਖੁਦ ਤੈਅ ਕਰਾਂਗਾ✍️
ਭੂਪਿੰਦਰ ਸਿੰਘ ਸੇਖੋਂ


ਪਹਿਲਾਂ ਟੈਲੀਵਿਜ਼ਨ ਚੈਨਲ 2 ਸਨ
ਵੇਖਣ ਵਾਲੇ ਲੋਕ 100 ਸਨ
ਹੁਣ ਟੈਲੀਵਿਜ਼ਨ ਚੈਨਲ 100 ਹਨ
ਵੇਖਣ ਵਾਲੇ ਲੋਕ 2 ਹਨ

ਜਦ ਜਿਸਮਾ ਦਾ ਪਿਆਰ ਖਤਮ ਹੋ ਜਾਂਦਾ ਹੈ ਤਾਂ,
ਗਿਫਟਾਂ ਨੂੰ ਸੜਕਾ ਤੇ ਸੁੱਟ ਦਿੰਦੇ ਨੇ ਲੋਕ .

ਜਦੋ ਕੁੱਝ ਕਹਿ ਨਾ ਸਕੋ,
ਤਾਂ ਰੋ ਲਿਆ ਕਰੋ ,
ਰੱਬ ਜਾਣਦਾ ਹੈ