Sub Categories

ਸੱਚ ਉਹ ਦੌਲਤ ਹੈ ਜਿਸ ਨੂੰ ਪਹਿਲਾਂ ਖ਼ਰਚ ਕਰੋ ਅਤੇ
ਜ਼ਿੰਦਗੀ ਭਰ ਆਨੰਦ ਮਾਣੋ ।
ਝੂਠ ਉਹ ਕਰਜਾ ਹੈ ਜਿਸ ਦਾ ਇੱਕ ਪਲ ਸੁੱਖ ਪਾਵੋ
ਅਤੇ ਜ਼ਿੰਦਗੀ ਭਰ ਚੁਕਾਉਦੇਂ ਰਹੋ।



ਸੀਸ਼ੇ ਅਤੇ ਪਰਛਾਵੇ ਵਰਗੇ ਦੋਸਤ ਬਣਾੳੁਂ ..
ਕਿੳੁਂਕਿ ਸੀਸ਼ਾ ਕਦੇ ਝੂਠ ਨੀ ਬੋਲਦਾ ਅਤੇ ਪਰਛਾਵਾਂ ਕਦੇ ਸਾਥ ਨੀ ਛੱਡਦਾ.

ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ
ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ
ਉਠਦਾ ਏ ?
.
.
.
.
.
.
ਤੂੰ ਚਾਹੇ ਤਾਂ ਰਾਤਾਂ ਨੂੰ ਘਰਾਂ ਦੀਆਂ ਕੰਧਾਂ ਟੱਪ
ਜਾਵੇ….. ਜਦ ਕੁੜੀ ਲੰਘਦੀ ਏ ਦਹਲੀਜ਼ਾਂ ਤਾਂ ਫਿਰ
ਕਿਓ ਬਵਾਲ ਉਠਦਾ ਏ?
.
ਕੋਠੇ ਉੱਤੇ ਚੜ ਕੇ ਤੂੰ ਕਰਦਾ ਆਸ਼ਕੀ … ਤੇ ਜੇ ਭੈਣ
ਕੋਠੇ ਤੇ ਚੜਦੀ ਆ ਤਾ ਉਹਨੂੰ ਥੱਲੇ ਬੈਠਣ ਨੂੰ
ਕਹਿੰਦਾ ਹੈ….. ਕਿਓ ਦੂਜਿਆਂ ਦੀਆ
ਭੈਣਾ ਭੈਣਾ ਨਹੀ ਹੁੰਦੀਆਂ ?????
.
ਆਪਣੀ ਸੋਚ ਜੇ ਸਹੀ ਹੋਵੇਗੀ ਨਾ ਕਿਸੇ ਦੀ
ਔਲਾਦ ਕੋਈ ਹੋਸ਼
ਖੋਵੇਗੀ…..
.
ਨਾ ਹੀ ਕੋਈ ਮਾਂ ਆਪਣੀ ਅਣਜੰਮੀ ਧੀ ਨੂੰ
ਕੁੱਖਾਂ ਵਿਚ
ਹੀ ਮਰਵਾਵੇਗੀ….
.
ਕਿਸੇ ਦੀ ਇਜ਼ਤ ਨੂੰ ਜੇ ਆਪਣੇ ਘਰ ਨਾਲ ਜੋੜ ਕੇ ਦੇਖੋਗੇ ਤਾਂ
ਜਰੂਰ, ਓਸ ਕੁੜੀ ਦੀ ਥਾਂ ਤੁਹਾਨੂੰ
ਆਪਣੀ ਭੈਣ ਖੜੀ ਨਜ਼ਰ ਆਵੇਗੀ…..

ਜੋ ਲੋਕ ਪਹਿਲੀ ਮੁਲਾਕਤ
ਵਿੱਚ ਹੀ ਖੂਬਸੂਰਤ ਲੱਗਦੇ ਹਨ
ੳੁਹਨਾਂ ਨੂੰ ਸਮਝਣਾ ਬਹੁਤ
ਹੀ ਮੁਸ਼ਕਿਲ ਹੁੰਦਾ ਹੈ
ਕਿੳੁ ਕਿ ੳੁਹਨਾਂ ਦੀ ਖੂਬਸੂਰਤੀ
ਦਾ ਪਰਦਾ ਸਾਡੀ ਅੱਖਾਂ ਅੱਗੇ
ਆ ਜਾਂਦਾ ਹੈ


ਵਿਆਹ ਹੋਇਆ, ਸਾਰੇ ਬਹੁਤ ਖੁਸ਼ ਸਨ …
ਫੋਟੋਆਂ ਖਿੱਚੀਆਂ ਜਾ ਰਹੀਆਂ ਸੀ, ਲਾੜੇ ਨੇ ਆਪਣੇ ਦੋਸਤਾਂ ਨਾਲ
ਆਪਣੀ ਸਾਲੀ ਨੂੰ ਮਿਲਾਇਆ,. ..
..
ਇਹ ਹੈ ਮੇਰੀ ਸਾਲੀ,
ਅੱਧੀ ਘਰ ਵਾਲੀ, ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ …
.
ਐਥੋਂ ਤੱਕ ਕੇ ਲਾੜੇ ਦੇ ਪ੍ਰੀਵਾਰ ਦੇ ਬਜ਼ੁਰਗ ਲੋਕ ਵੀ ..
ਲਾੜੀ ਮੁਸਕੁਰਾਈ ਤੇ ਆਪਣੇ ਦੇਵਰ ਦਾ
ਹੱਥ ਫੜ ਕੇ ਆਪਣੀਆਂ ਸਹੇਲੀਆਂ ਨਾਲ ਮਿਲਾਇਆ …
.
ਕਿ ਇਹ ਨੇ ਮੇਰੇ
ਦੇਵਰ ਸਾਹਿਬ, ਅੱਧੇ ਪਤੀ ਪਰਮੇਸ਼ਰ ਸਾਹਿਬ ….
..
ਸਭ ਦੇ ਰੰਗ
ਉਡ ਗਏ, ਲੋਕ ਬੁੜਬੁੜਾ ਰਹੇ ਸਨ ਕਿ ਇਹ ਕੀ ਲੋਹੜਾ ਮਾਰਿਆ,
ਭਰਾ ਜਾਂ ਪੁੱਤਰ ਸਮਾਨ ਦੇਵਰ ਨੂੰ ਅੱਧਾ ਪਤੀ, ਤੌਬਾ ਤੌਬਾ,
ਇਹ ਕੈਸੀ ਲੜਕੀ ਹੈ?
.
ਪਤੀ ਵੀ ਬੇਹੋਸ਼ ਹੁੰਦਾ ਹੁੰਦਾ ਬਚਿਆ ….
..
ਜੇ ਮੁੰਡਾ ਕਹੇ
ਤਾਂ ਸਹੀ ਤੇ ਜੇ ਕੁੜੀ ਕਹੇ ਤਾਂ ਗਲਤ?

ਇਰਾਕ ਦੇ ਇੱਕ ਪੁਸਤਕ ਬਾਜ਼ਾਰ ਵਿੱਚ ਰਾਤ ਸਮੇਂ
ਕਿਤਾਬਾਂ ਗਲ਼ੀ ਵਿੱਚ ਹੀ ਹੁੰਦੀਆਂ ਹਨ
ਕਿਉਂਕਿ ਇਰਾਕੀਆਂ ਦਾ ਵਿਚਾਰ ਹੈ ਕਿ
ਪਾਠਕ ਚੋਰੀ ਨਹੀਂ ਕਰਦਾ ਅਤੇ
ਚੋਰ ਪੜ੍ਹਦਾ ਨਹੀਂ


ਗਰੀਬਾਂ ਦਾ ਮਖੌਲ ਨਾ ਉਡਾਓ
ਕਿਉਂਕਿ ਗਰੀਬ ਹੋਣ ਨੂੰ ਵੀ ਸਮਾਂ ਨਹੀਂ ਲੱਗਦਾ..


ਨੀ ਤੂ ਆਸਾ ਲਾਈ ਫਿਰਦੀ ਏ ਆਸਾਰਾਮ 😂😂 ਤੇ…
ਮੁੰਡਾ FAN ਨਾਨਕੀ ਦੇ ਵੀਰ ਦਾ 🤲🙏🙏🙏

ਪਿਆਰ ਕਰੋ ਪਰ ਜਿਸਮ ਨੂੰ ਨਹੀਂ ਰੂਹ ਨੂੰ ਕਰੋ
ਕਦੇ ਵੀ ਅਜਿਹਾ ਕੰਮ ਨਾ ਕਰੋ!!
ਜਿਸ ਨਾਲ ਸਾਨੂੰ ਤੇ ਸਾਡੇ ਮਾਪਿਆਂ ਨੂੰ
ਸ਼ਰਮਸ਼ਾਰ ਹੋਣਾ ਪਵੇ!!

ਭਾਂਵੇਂ ਥੋੜਾ ਖਾਈਏ, ਭਾਂਵੇਂ ਜਿਆਦਾ ਖਾਈਏ
ਭੁੱਲ ਕੇ ਵੀ ਗਰੀਬੀ ਦਾ ਮਜਾਕ ਨਾ ਉਡਾਈਏ 👌