Sub Categories

ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ
ਉਦੋਂ ਨੂੰ ਵਾਪਸ ਮੁੜਨ ਦਾ ਸਮਾਂ ਆ ਜਾਂਦਾ
ਇਹੀ ਜਿੰਦਗੀ ਹੈ



ਕੋਸ਼ਿਸ ਕਰੋ ਕਿ,
ਜਿੰਦਗੀ ਦਾ ਹਰ ਪਲ ਵਧੀਆ ਗੁਜ਼ਰੇ…
.
ਕਿਉਂਕਿ ……..??
.
.
.
.
.
ਜਿੰਦਗੀ ਨਹੀ ਰਹਿੰਦੀ,
ਪਰ ਕੁਝ ਚੰਗੀਆਂ ਯਾਦਾਂ ਹੀ ਰਹਿ ਜਾਂਦੀਆ ਨੇ..

Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ
Parle -g ਖਾਕੇ ਨਈਂ ਦਿਮਾਗ ਚਲਦੇ

ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ,
ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ


ਪਰਪੋਜ਼ ਲੱਗੇ ਔਖਾ ਜਿਵੇਂ 19 ਦਾ ਪਹਾੜਾ ਨੀ
ਦੇਖਣ ਨੂੰ loafer ਆ ਮੁੰਡਾ ਦਿਲ ਦਾ ਮਾੜਾ ਨੀ

ਹੱਥ ਘੁੱਟ ਕੇ ਕੀਤੇ ਖਰਚੇ
ਜ਼ਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਵੱਧ ਪਸਾਰੇ ਪੈਰ
ਮੰਗਣ ਲਾ ਦਿੰਦੇ ਨੇ


ਇੱਕ ਵਾਰ ਇੱਕ ਗਰਭਵਤੀ ਅੋਰਤ ਨੇ ਅਾਪਣੀ ਬੇਟੀ ਨੂੰ ਪੁੱਛਿਆ ਕਿ ਬੇਟੀ ਤੈਨੂੰ ਵੀਰ ਚਾਹੀਦਾ ਜਾਂ ਭੈਣ
ਬੱਚੀ ਨੇ ਜਵਾਬ ਦਿੱਤਾ
ਮੈਨੂੰ ਤਾਂ ਵੀਰ ਚਾਹੀਦਾ
ਮਾਂ ਨੇ ਖੁਸ਼ੀ ਨਾਲ ਪੁੱਛਿਆ
ਕੀਹਦੇ ਵਰਗਾ
ਤਾਂ ਲੜਕੀ ਕੁਝ ਸੋਚ ਕੇ ਜਵਾਬ ਦਿੱਤਾ
ਰਾਵਣ ਵਰਗਾ
ਮਾਂ ਨੇ ਬੜੀ ਹੈਰਾਨੀ ਨਾਲ ਕਿਹਾ ਬੇਟੀ ਰਾਵਣ ਤਾਂ ਬਹੁਤ ਬੁਰਾ ਸੀ ਤੂੰ ਰੱਬ ਜੀ ਕੋਲੋਂ ਰਾਮ ਵਰਗਾ ਵੀਰ ਮੰਗਿਆ ਕਰ
ਬੱਚੀ ਨੇ ਬੜੀ ਮਸੂਮੀਅਤ ਨਾਲ ਜਵਾਬ ਦਿੱਤਾ
ਮਾਂ,, ਭੈਣ ਦੀ ਬੇਇਜਤੀ ਦਾ ਬਦਲਾ ਲੈਣ ਵਾਸਤੇ ਅਾਪਣਾ ਰਾਜ ਭਾਗ ਅਾਪਣੇ ਪੁੱਤ ਪੋਤਰੇ ਇਥੋਂ ਤੱਕ ਕੇ ਅਾਪਣੀ ਜਿੰਦਗੀ ਵੀ ਵਾਰ ਦੇਣ ਵਾਲੇ ਸੂਰਮੇ ਰਾਵਣ ਵਰਗਾ ਭਰਾ ਛੱਡ ਕੇ ਮੈ ਰਾਮ ਵਰਗਾ ਭਰਾ ਕੀ ਕਰਨਾ ਜੋ ਇੱਕ ਅੋਰਤ ਦਾ ਨੱਕ ਵੱਡਕੇ ਅਾਪਣੀ ਸੂਰਮਤਾਈ ਦਿਖਾਉਦਾਂ ਹੋਵੇ ਅਤੇ ਜਿਹਡ਼ਾ ਇੰਨਾ ਸ਼ੱਕੀ ਸੁਭਾਅ ਦਾ ਹੋਵੇ ਕਿ ਅਗਨੀ ਪਰੀਖਿਆ ਲੈਣ ਤੋ ਬਾਅਦ ਵੀ ਅਾਪਣੀ ਪਤਨੀ ਨੂੰ ਗਰਭ ਅਵਸਥਾ ਵਿੱਚ ਘਰੋਂ ਕੱਢ ਦੇਵੇ
ਬੱਚੀ ਦਾ ਜਵਾਬ ਸੁਣ ਕੇ ਮਾਂ ਚੁੱਪ ਸੀ


ਜ਼ਿੰਦਗੀ ਚ ਕਿਸੇ ਨੂੰ Follow ਕਰਨਾ ਬੁਰੀ ਗੱਲ ਨਹੀਂ
ਪਰ ਕੁਝ ਏਦਾਂ ਦਾ ਕਰੋ ਕੇ
ਲੋਕ ਤੁਹਾਨੂੰ Follow ਕਰਨ

ਸਾਫ ਦਾਮਨ ਦਾ ਟਾਈਮ ਚਲਾ ਗਿਆ ਜਾਨਾਬ 😄
ਹੁਣ ਤਾਂ ਲੋਕ ਆਪਣੇ ਦਾਗਾਂ ਤੇ ਵੀ ਗਰੂਰ ਕਰਦੇ ਆ.

ਡੂੰਘੀਆਂ ਗੱਲਾਂ ਲਿਖਣ ਵਾਲੇ ਬੰਦੇ ਆਮ ਨਹੀ ਹੁੰਦੇ
ਉਹਨਾਂ ਦੀ ਜਿੰਦਗੀ ਨਾਲ ਕੋਈ ਨਾ ਕੋਈ ਗੱਲ ਜਰੂਰ ਹੋਈ ਹੁੰਦੀ ਹੈ!