Sub Categories

ਐਮੀ ਕੀ ਮਾਣ ਕਰਨਾ ਏ ਜਿੰਦਗੀ ਦਾ ..ਗਿਣਤੀ ਦੇ ਸਵਾਸ ਹੁੰਦੇ ਨੇ …
ਕਿਸਮਤ ਵਾਲੇ ਹੁੰਦੇ ਨੇ ਓਹ ਲੋਕ ਜੋ ਕਿਸੇ ਲਈ ਸਭ ਤੋਂ ਖਾਸ ਹੁੰਦੇ ਨੇ …



ਲੋਕਾਂ ਦੇ ਟੂਣੇਆ ਤੋਂ ਨਾਰੀਅਲ ਚੱਕ ਚੱਕ ਖਾਂਦੇ ਸੀ…
ਬਚਪਨ ਦੀ ਉਹ ਦਿਵਾਲੀ ਯਾਦ ਆ ਗਈ…

ਸੁਮੰਦਰ ਕੋਲ ਬੈਠਾ ਮੈ ਸੋਚ ਰਿਹਾ ਸੀ
ਕੌਣ ਜਿਆਦਾ ਮਜਬੂਰ ਆ…
ਇਹ ਕਿਨਾਰਾ ਜੋ ਚੱਲ ਨਹੀ ਸਕਦਾ
ਜਾ ਉਹ ਲਹਿਰ ਜੋ ਰੁਕ ਨਹੀ ਸਕਦੀ..

ਵਕਤ ਤੇ ਇਨਸਾਨ ਇਕ ਜਿਹੇ ਨਹੀ ਰਹਿੰਦੇ
ਹਮੇਸ਼ਾ ਦੋਵੇਂ ਬਦਲ ਹੀ ਜਾਂਦੇ ਨੇ..
ਕਦੇ ਇਨਸਾਨ ਵਕਤ ਨੂੰ ਬਦਲ ਦਿੰਦਾ ਕਦੇ ਵਕਤ ਇਨਸਾਨ ਨੂੰ ..


ਕਮਾਲ ਦੇ ਲੋਕ ਹੁੰਦੇ ਨੇ ਜੋ ਤੁਹਾਡੀ ਆਵਾਜ਼ ਤੋਂ
ਤੁਹਾਡੀ ਖੁਸ਼ੀ ਤੇ ਗ਼ਮ ਦਾ ਅੰਦਾਜ਼ਾ ਲਗਾ ਲੈਂਦੇ ਨੇ..

Banda zindagi banun de chkr ch
Zindagi jeoona bhul jaanda hai


ਇਨਸਾਨ “Zindagi” ਚ’ ਤਿੰਨ ਚੀਜ਼ਾਂ ਲਈ ਬਹੁਤ
ਮੇਹਨਤ ਕਰਦਾ ਹੈ…
.
1. ਨਾਮ ਕਮਾਉਣ ਲਈ
2. ਚੰਗੇ ਲਿਬਾਸ ਲਈ
3. ਖੂਬਸੂਰਤ ਘਰ ਪਰਿਵਾਰ ਲਈ…
.
ਪਰ “InsaaN” ਦੇ ਮਰਦੇ ਹੀ …
ਉਸਦੀਆ ਉਹੀ ਤਿੰਨ ਚੀਜ਼ਾਂ ਸਭ ਤੋ
ਪਹਿਲਾ ਹੀ ਬਦਲੀਆ ਦੇ ਨੇ…
.
1. ਨਾਮ “ਸਵਰਗਵਾਸੀ”
2. ਲਿਬਾਸ “ਕਫਨ”
3. ਖੂਬਸੂਰਤ ਘਰ “ਸ਼ਮਸਾਨ”


ਪੰਜ ਕੁ ਸਾਲ ਪਹਿਲਾ ਬਾਪੂ ਦੀ ਨਜਰ ਖਰਾਬ ਹੋ
ਗਈ ਚੈਕਅੱਪ ਕਰਵਾਇਆਂ ਤਾਂ ਇੱਕ ਅੱਖ ਚ ਚਿੱਟਾ ਮੋਤੀਆਂ ਸੀ।
.
ਅੱਖਾਂ ਵਾਲੇ ਡਾਕਟਰ ਕੋਲ ਗਏ ਤਾਂ ਡਾਕਟਰ ਕਹਿੰਦਾ
ਆਪ੍ਰੇਸ਼ਨ ਕਰਕੇ ਲੈਜ ਪਾਉਣਾ ਪਉ..
.
ਇੱਕ ਲੈਜ 10000 ਦਾ ਦੂਸਰਾ 15000 ਦਾ ਤੀਸਰਾ 22000 ਦਾ ਤੇ
ਇੱਕ ਜਪਾਨੀ ਲੈਜ ਏ ਜਿਸਦੀ ਕੀਮਤ 35000 ਏ।
.
ਬਾਪੂ ਕਹਿੰਦਾ ਡਾਕਟਰ ਸਾਬ 15000 ਵਾਲਾ ਪਾ ਦਿਉ।
ਬਾਪੂ ਦੀ ਇਹ ਗੱਲ ਸੁਣ ਕੇ ਮੈ ਬਾਪੂ ਨੂੰ ਬਾਹਰ ਆਂ ਕੇ ਕਿਹਾ ਕੇ ਬਾਪੂ
.
ਜਦੋ ਤੇਰੀ ਕਮਾਈ ਤੇ ਅਸੀ ਬਿਨਾਂ ਕਿਸੇ ਲੋੜ ਤੋ 8000-9000
ਹਜਾਰ ਵਾਲੀ ਅਰਮਾਨੀ ਦੀ ਐਨਕ ਲਗਾ ਸਕਦੇ ਹਾਂ ਤੁਸੀ
ਸਾਡੀ ਕਮਾਈ ਚੌ ਆਪਣੀ ਲੋੜ ਲਈ 45000 ਦਾ ਲੈਜ ਕਿਉ
ਨੀ ਪਵਾਂ ਸਕਦੇ???
.
ਤਾਂ ਬਾਪੂ ਦਾ ਇੱਕੋ ਜਵਾਬ ਸੀ
ਪੁੱਤਰਾ ਬੰਦਾ ਪੈਸਾ ਤਾਂ ਹੀ ਕਮਾਉਦਾ ਏ ਤਾਂ ਜੋ ਉਸਦੀ ਉਲਾਦ ਉਹ
ਸਭ ਕੁੱਛ ਕਰ ਸਕੇ ਜੋ ਗਰੀਬੀ ਕਾਰਨ ਉਸਦੇ ਬਾਪ ਦੇ
ਦਿਲ ਵਿੱਚ ਹੀ ਰਹੀ ਗਈਆਂ॥.

ਰਾਤ ਦੇ 2 ਵੱਜੇ ਸਨ ਤੇ ਇਕ ਬੰਦੇ ਨੂੰ ਨੀਂਦ ਨਹੀਂ ਆ
ਰਹੀ ਸੀ। ਉਸਨੇ ਚਾਹ ਪੀਤੀ, ਟੀਵੀ ਦੇਖਿਆ , ਏਧਰ ਓਧਰ ਗੇੜੇ
ਕੱਢੇ ਪਰ ਨੀਂਦ ਨਹੀਂ ਆਈ।
.
ਅਖੀਰ ਥੱਕ ਕੇ ਥੱਲੇ ਆਕੇ ਕਾਰ ਕੱਢੀ ਤੇ ਸ਼ਹਿਰ ਦੀ ਸੜਕ
ਵਲ ਚੱਲ ਪਿਆ। ਰਸਤੇ ਵਿੱਚ ਇੱਕ ਮੰਦਰ ਵੇਖਿਆ ਤੇ ਸੋਚਿਆ
ਕਿ ਕਿਉਂ ਨਾ ਥੋੜੀ ਦੇਰ ਏਥੇ ਰੁਕ ਕੇ ਰੱਬ ਨੂੰ ਅਰਦਾਸ ਕਰਾਂ ,
ਸ਼ਾਇਦ ਮਨ ਨੂੰ ਥੋੜੀ ਸ਼ਾਂਤੀ ਮਿਲਜੇ।
.
ਉਹ ਜਦੋਂ ਅੰਦਰ ਗਿਆ ਤਾਂ ਕੀ ਦੇਖਦਾ ਹੈ ਕਿ ਇਕ ਹੋਰ ਬੰਦਾ
ਓਥੇ ਮੂਰਤੀ ਅੱਗੇ ਬੈਠਾ , ਮੂਹ ਉਦਾਸ ਤੇ
ਅੱਖਾਂ ਵਿੱਚ ਪਾਣੀ।..
.
ਉਸਨੇ ਪੁੱਛਿਆ ,ਕਿ ਤੂੰ ਇੰਨੀ ਰਾਤ ਨੂੰ
ਏਥੇ ਕਿ ਕਰ ਰਿਹਾ?..
.
ਉਸ ਬੰਦੇ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੀ ਘਰਵਾਲੀ
ਹਸਪਤਾਲ ਵਿਚ ਹੈ। ਸਵੇਰੇ ਉਸਦਾ ਆਪਰੇਸ਼ਨ ਨਾ ਹੋਇਆ ਤਾਂ
ਉਹ ਮਰ ਜਾਵੇਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ।..
.
ਇਹਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿਚ
ਜਿੰਨੇ ਵੀ ਪੈਸੇ ਸਨ ਉਸ ਬੰਦੇ ਨੂੰ ਦੇ ਦਿੱਤੇ।
ਉਸ ਬੰਦੇ ਦੇ ਮੂੰਹ ਉੱਤੇ ਰੌਣਕ ਆ ਗਈ।
.
ਨਾਲ ਹੀ ਇਹਨੇ ਉਸ ਬੰਦੇ ਨੂੰ ਆਪਣਾ ਕਾਰਡ ਦਿੱਤਾ ਤੇ
ਉਸਨੂੰ ਕਿਹਾ ਕਿ ਇਸ ਉੱਤੇ ਮੇਰਾ ਨੰਬਰ ਅਤੇ ਪਤਾ ਹੈ,
ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੰਗ ਲਈ।
.
ਉਸ ਗਰੀਬ ਬੰਦੇ ਨੇ ਆਦਮੀ ਨੂੰ ਕਾਰਡ ਵਪਿਸ ਕਰ ਦਿੱਤਾ
ਕਿਹਾ ਕਿ ਮੇਰੇ ਕੋਲ ਪਤਾ ਹੈ ਜੀ । ਆਦਮੀ ਨੇ ਹੈਰਾਨ ਹੋਕੇ ਪੁੱਛਿਆ
.
ਕਿ ਤੈਨੂੰ ਮੇਰਾ ਪਤਾ ਕੀਹਨੇ ਦਿੱਤਾ।
ਤਾਂ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਉਸਦਾ ਪਤਾ
.
ਹੈ ਜਿਸਨੇ ਰਾਤ ਦੇ 3 ਵਜੇ ਤੁਹਾਨੂੰ ਏਥੇ ਘੱਲਿਆ ਹੈ।!!

ਆਪਣੇ ਸਾਰੇ ਦਰਦ ਮੈਨੂੰ ਸੌਂਪ ਗਈ
ਕਮਲੀ ਨੂੰ ਇਤਬਾਰ ਹੀ ਏਨਾ ਸੀ ਮੇਰੇ ਤੇ