Sub Categories

ਪਤੀ ਮੁਸਕਰਾਉਂਦਾ ਹੋਇਆ ਫਟਾਫਟ ਆਪਣੇ ਮੋਬਾਇਲ ਤੇ ਉਂਗਲੀਆਂ ਦੌੜਾ ਰਿਹਾ ਸੀ ।
ਉਸਦੀ ਪਤਨੀ ਬਹੁਤ ਦੇਰ ਤੋਂ ਉਸ ਕੋਲ ਬੈਠੀ ਖਾਮੋਸ਼ੀ ਨਾਲ ਦੇਖ ਰਹੀ ਸੀ, ਜੋ ਕਿ ਉਸਦੀ ਰੋਜ਼ ਦੀ ਆਦਤ ਬਣ ਗਈ ਸੀ ਜਦੋਂ ਵੀ ਆਵਦੇ ਪਤੀ ਨਾਲ ਗੱਲ ਕਰਦੀ ਕੋਈ ਤਾਂ ਜਵਾਬ ਹੂੰ ਹਾਂ ਵਿੱਚ ਹੀ ਹੁੰਦਾ ।
ਕਿਸ ਨਾਲ ਚੈਟਿੰਗ ਕਰ ਰਹੇ ਓ ?
“ਫੇਸਬੁੱਕ ਫਰੈਂਡ ਨਾਲ ।”
“ਮਿਲੇ ਓ ਕਦੀ ਆਪਣੇ ਇਸ ਦੋਸਤ ਨਾਲ ?”
“ਨਹੀਂ ।”
“ਫਿਰ ਵੀ ਇੰਨੇ ਮੁਸਕੁਰਾਉਂਦੇ ਹੋਏ ਚੈਟਿੰਗ ਕਰ ਰਹੇ ਓ ?”
“ਹੋਰ ਫਿਰ ਕੀ ਕਰਾਂ, ਦੱਸ ?”
“ਕੁਝ ਨਹੀਂ, ਫੇਸਬੁੱਕ ਤੇ ਬਹੁਤ ਸਾਰੀਆਂ ਔਰਤਾਂ ਵੀ ਤੁਹਾਡੀਆਂ ਦੋਸਤ ਹੋਣਗੀਆਂ ,ਹਨਾਂ ?”
“ਹਮਮਮਮ ।”
ਉਂਗਲੀਆਂ ਨੂੰ ਥੋੜਾ ਚਿਰ ਰੋਕ ਪਤੀ ਬੋਲਿਆ ।
“ਉਹਨਾਂ ਨਾਲ ਵੀ ਇਸ ਤਰਾਂ ਹੀ ਮੁਸਕੁਰਾਉਂਦੇ ਹੋਏ ਚੈਟਿੰਗ ਕਰਦੇ ਓ, ਕੀ ਤੁਸੀਂ ਸਾਰਿਆਂ ਨੂੰ ਚੰਗੀ ਤਰਾਂ ਜਾਣਦੇ ਓ ?”
ਪਤਨੀ ਨੇ ਬੜੀ ਮਾਸੂਮੀਅਤ ਨਾਲ ਪ੍ਰਸ਼ਨ ਪੁੱਛਿਆ ।
“ਚੰਗੀ ਤਰਾਂ ਤਾਂ ਨਹੀਂ, ਪਰ ਰੋਜ਼ਾਨਾ ਚੈਟਿੰਗ ਕਰ ਨਾਲ ਅਸੀਂ ਬਹੁਤ ਕੁਝ ਇੱਕ ਦੁਜੇ ਬਾਰੇ ਜਾਨਣ ਲੱਗ ਜਾਂਦਾ ਹਾਂ, ਫਿਰ ਗੱਲਾਂ ਐਦਾਂ ਦੀਆਂ ਹੋਣ ਲੱਗਦੀਆਂ ਕਿ ਜਿਵੇਂ ਵਰ੍ਹਿਆਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ, ਤਾਂ ਚਿਹਰੇ ਤੇ ਮੁਸਕਾਨ ਆ ਜਾਂਦੀ ਤੇ ਫਿਰ ਆਪਣੇ ਲੱਗਣ ਲੱਗ ਜਾਂਦੇਂ
।”
“ਹਮਮਮ । ਤੇ ਫਿਰ ਆਪਣੇ ਪਰਾਏ ਲੱਗਣ ਲੱਗ ਜਾਂਦੇ ।” ਪਤਨੀ ਨੇ ਧੀਮੀ ਅਵਾਜ਼ ਚ ਕਿਹਾ ।
” ਹਜੇ ਬੜਾ ਹੀ ਮਜ਼ੇਦਾਰ ਟੋਪਿਕ ਚੱਲ ਰਿਹਾ ਗਰੁੱਪ ਚ” ਕੀ ਕਿਹਾ ਤੂੰ, ਦੁਬਾਰਾ ਦੱਸੀਂ, ਮੈਂ ਧਿਆਨ ਨੀ ਦਿੱਤਾ ਬੋਲੀਂ ਫਿਰ ਤੋਂ” । ਪਤੀ ਤੇਜ਼-ਤੇਜ਼ ਫੋਨ ਤੇ ਉਂਗਲੀਆਂ ਚਲਾਉਂਦਾ ਬੋਲਿਆ ।
“ਕਿਸੇ ਸੋਚ ਵਿੱਚ ਨਹੀਂ । ਸੁਣੋ, ਮੇਰੀ ਇੱਕ ਇੱਛਾ ਪੂਰੀ ਕਰੋਂਗੇ ?” ਪਤਨੀ ਨੇ ਟਿਕਟਿਕੀ ਲਾਏ ਬੋਲੀ ।
” ਮੈਂ ਤੇਰੀ ਕੋਈ ਇੱਛਾ ਅਧੂਰੀ ਰੱਖੀ ? ਖੈਰ ਦੱਸ ਕੀ ਚਾਹੀਦਾ । ” ਪਤੀ ਨੇ ਬੇਰੁਖੀ ਚ ਕਿਹਾ ।
“ਨਹੀਂ ਮੇਰਾ ਇਹ ਮਤਲਬ ਨਹੀਂ ਸੀ, ਪਰ ਇਹ ਇੱਛਾ ਬਹੁਤ ਅਹਿਮ ਹੈ ।”
“ਹਮਮ, ਦੱਸ ਕੀ ਚਾਹੀਦਾ ?।”
“ਸਕਰੀਨ ਟੱਚ ਮੋਬਾਈਲ । ”
” ਮੋਬਾਈਲ? ਬੱਸ ਇੰਨੀ ਕ ਇੱਛਾ ? ਲਿਆ ਦਊਂਗਾ, ਪਰ ਦੱਸ ਕਰਨਾ ਕੀ ਆ ?
” ਪਤਨੀਂ ਨੇ ਭਿੱਜੀਆਂ ਹੋਈਆਂ ਪਲਕਾਂ ਨਾਲ ਉੱਤਰ ਦਿੱਤਾ ਕਿ ਕੁਝ ਨੀ ਬੱਸ ਚੈਟਿੰਗ ਦੇ ਜ਼ਰੀਏ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਿਆ ਕਰੂੰਗੀ ” ।
——
ਇਸ ਪੋਸਟ ਦਾ ਇਹ ਮਕਸਦ ਹੈ ਕਿ ਅੱਜ ਦੇ digital time ਚ ਇਨਸਾਨ ਇੰਨਾ ਰੁੱਝ ਗਿਆ ਹੈ ਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਟਾਇਮ ਨਹੀਂ ਦੇ ਪਾਉਂਦਾ ।ਇਸ ਪੋਸਟ ਦੇ ਜ਼ਰੀਏ ਇਹ ਕਹਿਣਾ ਚਹੁੰਦੀ ਹਾਂ ਕਿ ਕੁਝ ਸਮਾਂ ਆਪਣੇ ਪਰਿਵਾਰ ਨੂੰ ਦਿਓ ਕਿਉਂਕਿ ਇਹੀ ਨੇ ਜਿੰਨਾਂ ਨੂੰ ਅਸੀਂ ਦਿਲ ਤੋਂ ਆਪਣਾ ਕਹਿੰਦੇ ਜੋ ਸਾਡੇ ਦੁੱਖ-ਸੁਖ ਦੇ ਸਹਾਈ ਹੁੰਦੇ ।



ਮਤਲਬੀ ਦੋਸਤ ਤੁਹਾਨੂੰ ਝੂਠ ਇਸ ਤਰਾਂ ਦੱਸਣਗੇ ਕਿ
ਤੁਹਾਨੂੰ ਸੁਣਨ ਨੂੰ ਵਧੀਆ ਲੱਗੇ ..
.
ਪਰ ….??
.
.
.
.
.
.
ਅਸਲ ਵਿਚ ਤੁਹਾਡਾ ਨੁਕਸਾਨ ਕਰਨ…
ਸੱਚੇ ਦੋਸਤ ਤੁਹਾਨੂੰ ਉਹ ਗੱਲਾਂ ਦੱਸਣਗੇ ਜੀ
.
ਤੁਹਾਨੂੰ ਸੁਣਨ ਨੂੰ ਕੌੜੀਆਂ ਲੱਗਣ ਪਰ
ਅਸਲ ਵਿਚ ਤੁਹਾਡਾ ਫਾਇਦਾ ਕਰਨ..,,

ਤੇਰੇ ਭੋਲੇ ਚੇਹਰੇ ਨੇ ਮੈਨੂੰ ਅੈਨਾ ਤੋਡ਼ ਦਿੱਤਾ
ਤੇਰੇ ਝੂਠੇ ਵਾਦੇ ਨੀ ਮੇਰੀ ਜਾਨ ਹੀ ਲੈ ਗੇ ਨੇ

ਭਾਰਤੀਆਂ ਦੀ ਸੋਚ ਦਾ ਨਮੂਨਾ ।
ਮੋਦੀ 5 ਸਾਲ ਵਿੱਚ
ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਸੁਲਝੇ ਦੇਵੇ ,

ਨਹੀਂ ਤਾਂ ਉਨ੍ਹਾਂ ਲੋਕਾਂ ਨੂੰ ਵੋਟ ਦੇ ਦੇਵਾਂਗੇ ,

ਜਿਹਨਾਂ ਨੇ 70 ਸਾਲਾਂ ਵਿੱਚ
ਸਾਰੀਆਂ ਸਮੱਸਿਆਵਾਂ ਖੜੀਆਂ ਕੀਤੀਆਂ ।


ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਹੀ ਲੱਗੀਅਾ ਨੇ… ਪਰ ਡਿੱਗੇ ਤਾਂ ਨਹੀ.

ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ…!! .
ਕਿੰਝ ਜੀਣਾ ਇਸ ਜੱਗ ਤੇ ਸੱਜਣਾ ਇਹਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ…!!


ਦਿਲ ਤਾਂ ਗਰੀਬ ਆਦਮੀ ਕੋਲ ਹੁੰਦਾ
ਅਮੀਰ ਕੋਲ ਤਾਂ ਬਸ ਪੈਸੇ ਹੀ ਹੁੰਦੇ ਨੇ


ਕੁੱਝ ਬੇਤੁਕੇ ਝਗੜੇ ਏਦਾਂ ਹੀ ਖਤਮ ਕਰ
ਦਿਆ ਕਰੋ , ,
ਜਿੱਥੇ ਗਲਤੀ ਨਾ ਵੀ ਹੋਵੇ ਉੱਥੇ ਵੀ ਹੱਥ
ਜੋੜ ਲਿਆ ਕਰੋ

ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ ,
ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ☺
.
ਜਨਤ ਦਾ ਹਰ ਪਲ…ਦੀਦਾਰ ਕੀਤਾ ਸੀ,
ਗੋਦ ਵਿਚ ੳੁਠਾ ਕੇ ਜਦੋਂ ਮਾਂ ਨੇ ਪਿਅਾਰ ਕੀਤਾ ਸੀ!
.
ਸਭ ਕਹਿ ਰਹੇ ਹਨ ਅਜ ਮਾਂ ਦਾ ਦਿਨ ਹੈ,
ੳੁਹ ਕਿਹੜਾ ਦਿਨ ਹੈ ,
ਜੋ ਮਾਂ ਦੇ ਬਿਨ ਹੈ !
.
ਸਨਾਟਾ ਛਾ ਗਿਅਾ ਬਟਵਾਰੇ ਦੇ ਕਿਸੇ ਵਿਚ….🙏
ਜਦ ਮਾਂ ਨੇ ਪੁਛਿਅਾ ਮੈਂ ਹਾਂ ਕਿਸ ਦੇ ਹਿਸੇ ਵਿਚ….!!!
.
✍…ਘਰ ਦੀ ੲਿਸ ਵਾਰ ਮੁਕੰਮਲ ਤਲਾਸ਼ੀ ਲਵਾਂਗਾ ਮੈਂ !
ਪਤਾ ਨਹੀਂ ਗਮ ਛਿਪਾ ਕੇ ਮਾਂ ਬਾਪ ਕਿਥੇ ਰਖਦੇ ਸਨ…?☺
.
ੲਿਕ ਚੰਗੀ ਮਾਂ ਹਰ ਕਿਸੇ ਦੇ ਕੋਲ ਹੁੰਦੀ ਹੈ ਲੇਕਿਨ…
ੲਿਕ ਚੰਗੀ ਅੋਲਾਦ ਹਰ ਮਾਂ ਬਾਪ ਦੇ ਕੋਲ ਨਹੀਂ ਹੁੰਦੀ….
.
ਜਦ ਜਦ ਲਿਖਿਅਾ ਕਾਗਜ਼ ਤੇ ਮਾਂ ਦਾ ਨਾਮ,
ਕਲਮ ਅਦਬ ਨਾਲ ਬੋਲ ੳੁਠੀ,ਹੋ ਗੲੇ ਚਾਰੋਂ ਧਾਮ!
.
ਮਾਂ ਤੋਂ ਛੋਟਾ ਕੋੲੀ ਸ਼ਬਦ ਹੋਵੇ ਤਾਂ ਦਸਣਾ..
ੳੁਸ ਤੋਂ ਵਡਾ ਵੀ ਹੋਵੇ ਤਾਂ ਵੀ ਦਸਣਾ..!
.
ਮੰਜਲ ਦੂਰ ਤੇ ਸਫਰ ਬਹੁਤ ਹੈ,
ਛੋਟੀ ਜਹੀ ਜਿੰਦਗੀ ਦਾ ਫਿਕਰ ਬਹੁਤ ਹੈ!
ਮਾਰ ਛਡਦੀ ੲਿਹ ਦੁਨੀਅਾਂ ਕਦੋਂ ਦੀ ਸਾਨੂੰ..
ਪਰ ਮਾਂ ਦੀਅਾਂ ਦੁਅਾਵਾਂ ਦਾ ਅਸਰ ਬਹੁਤ ਹੈ! 🙂
.
👵 ਮਾਂ ਨੂੰ ਦੇਖ ਮੁਸਕਰਾ ਲਿਅਾ🙂 ਕਰੋ..
ਕੀ ਪਤਾ ਕਿਸਮਤ ਵਿਚ ਹੱਜ ਲਿਖਿਅਾ ਹੀ ਨਾ ਹੋਵੇ…
.
ਮੋਤ ਦੇ ਲੲੀ ਹਨ ਬੜੇ ਰਾਹ, ਪਰ..
ਜਨਮ ਲੈਣ ਲੲੀ ਕੇਵਲ
ਮਾਂ✍
.
ਮਾਂ ਦੇ ਲੲੀ ਕੀ ਲਿਖਾਂ? ਮਾਂ ਨੇ ਖੁਦ ਮੈਨੂੰ ਲਿਖਿਅਾ ਹੈ✍🙏😘
.
ਦਵਾ ਅਸਰ ਨਾ ਕਰੇ ਤਾਂ ਨਜਰ ੳੁਤਾਰਦੀ ਹੈ,
ਮਾਂ ਹੈ ਜਨਾਬ …
ਕਿਥੇ ਹਾਰਦੀ ਹੈ!
ਚੰਗਾ ਲਗੇ ਤਾਂ ਅਗੇ ਜਰੂਰ ਭੇਜਣਾ
ਮਾਂ.. ਅਾਖਰ.. ਮਾਂ.. ਹੁੰਦੀ ਹੈ

ਕਮਲੀ ਕਹਿੰਦੀ 😘ਮੁੰਡਾ ਓ ਚਾਹੀਦਾ
ਜਿਸ ਨੂੰ ਉਂਜ ਤਾਂ ਕੁੜੀਆਂ ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾਂ ਕਿਸੀ ਹੋਰ ਦੀ ਲੋੜ ਨਾ ਹੋਵੇ…….