Sub Categories

ਝੱਖੜਾਂ ਹਨੇਰੀਆਂ ਤੁਫਾਨਾਂਵਿੱਚੋਂ ਕੱਡਕੇ
ਗੁੱਡੀ ਫੇਰ ਅੰਬਰੀ ਚੜਾ ਹੀ ਦਿਂਦਾ ਹੈ,,,
ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਵੇ
ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ☝️



ਇੱਕ ਵਾਰੀ ਇੱਕ ਪ੍ਰੋਫੈਸਰ ਨੇ ਇੱਕ ਖਾਲੀ ਮਰਤਬਾਨ ਲਿਆ
ਤੇ ਆਪਣੀ ਕਲਾਸ ਦੇ ਸਾਹਮਣੇ ਉਸ ਨੂੰ ਗੌਲਫ Balls ਨਾਲ ਭਰ ਦਿੱਤਾ..
.
ਤੇ Students ਨੂੰ ਪੁੱਛਿਆ ਕਿ….??
.
.
.
.

”ਕੀ ਇਹ ਹੁਣ ਭਰ ਗਿਆ ਹੈ ?”
ਸਭ ਨੇ ਕਿਹਾ .
”ਹਾਂਜੀ’ ..
.
ਫੇਰ ਪ੍ਰੋਫੈਸਰ ਨੇ ਉਸ ਵਿੱਚ ਛੋਟੀਆਂ ਛੋਟੀਆਂ ਰੋੜੀਆਂ ਪਾ ਦਿੱਤੀਆਂ,
ਜਿਹਨਾਂ ਨੇ golf balls ਵਿੱਚਲਾ ਥਾਂ ਭਰ ਦਿੱਤਾ, ਤੇ ..
.
ਉਸ ਨੇ ਪੁੱਛਿਆ ਕਿ
”ਕੀ ਹੁਣ ਇਹ ਭਰ ਗਿਆ ਹੈ ?”
.
ਸਭ ਨੇ ਕਿਹਾ ”ਹਾਂਜੀ”.
.
ਉਸ ਨੇ ਫੇਰ ਉਸ ਵਿੱਚ ਰੇਤਾ ਪਾ ਦਿੱਤਾ ਤੇ ਇਸ ਰੇਤੇ ਨੇ
ਵੀ ਆਪਣੀ ਜਗਾਹ ਬਣਾ ਲਈ ਤੇ ਮਰਤਬਾਨ ਭਰ ਗਿਆ,
ਹੁਣ ਉਸ ਨੇ ਪੁਛਿਆ ਕਿ..
.
”ਕੀ ਹੁਣ ਇਸ ਵਿੱਚ ਕੋਈ ਜਗਾਹ ਹੈ ?”…..
.
ਤਾਂ ਸਭ ਨੇ ਕਿਹਾ ”ਨਹੀਂ ਹੁਣ ਕੋਈ ਜਗਾਹ ਨਹੀਂ,
ਹੁਣ ਇਹ ਪੂਰੀ ਤਰਾਂ ਭਰ ਗਿਆ ਹੈ”…
.
ਤਾਂ ਪ੍ਰੋਫੈਸਰ ਨੇ ਕੋਲ ਹੀ ਪਿਆ ਇੱਕ ਚਾਹ ਦਾ cup ਚੱਕਿਆ
ਤੇ ਸਾਰੀ ਚਾਹ ਉਸ ਵਿੱਚ ਪਾ ਦਿੱਤੀ, ..
.
ਉਸ ਚਾਹ ਨੇ ਵੀ ਨੱਕੋ ਨੱਕ ਭਰੇ ਮਰਤਬਾਨ ਚ
ਆਪਣੀ ਜਗਾਹ ਆਰਾਮ ਨਾਲ ਬਣਾ ਲਈ…
.
ਪ੍ਰੋਫੈਸਰ ਨੇ ਕਿਹਾ ਕਿ ”ਇਹ ਮਰਤਬਾਨ ਸਾਡੀ
ਜਿੰਦਗੀ ਦੀ ਤਰਾਂ ਹੈ, ਇਹ golf balls ਸਾਡੀ ਜ਼ਿੰਦਗੀ ਦੀਆਂ
ਮੁੱਖ ਚੀਜ਼ਾਂ ਹਨ, ਜੋ ਸਭ ਤੋਂ ਜਰੂਰੀ ਹਨ….
.
ਜਿਵੇਂ ਸਾਡੀ ਸਿਹਤ, ਸਾਡਾ ਪ੍ਰੀਵਾਰ, ਸਾਡਾ ਘਰ,
ਸਾਡੀ job ਜਾਂ business ਤੇ ਸਾਡੇ ਦੋਸਤ…
.
ਇਹ ਜਿਹੜੀਆਂ ਰੋੜੀਆਂ ਹਨ ਇਹ ਬਾਕੀ ਜਰੂਰੀ
ਚੀਜ਼ਾਂ ਹਨ ਜਿਵੇਂ ਸਾਡੀ ਕਾਰ ,ਗਹਿਣੇ ਜਾਂ ਸਾਡੇ tv ਵਗੈਰਾ, ਤੇ
ਇਹ ਜਿਹੜਾ ਰੇਤਾ ਹੈ ਇਹ ਨਾ ਲੋੜੀਂਦਾ ਜਿਹਾ ਸਮਾਨ ਹੈ ..
.
ਜਿਵੇਂ ਚੁਗਲੀਆਂ,ਇੱਕ ਦੂਜੇ ਦੀ ਜਿੰਦਗੀ ਚ
ਦਖਲ ਦੇਣਾ ਵਗੈਰਾ…..
.
ਜਿਹੜਾ ਬੰਦਾ ਆਪਣੀ ਜਿੰਦਗੀ ‘ਚ ਇਹਨਾ ਚੀਜ਼ਾਂ ਨੂੰ
ਓਹਨਾਂ ਦੀ ਅਹਿਮੀਅਤ ਮੁਤਾਬਿਕ ਨਹੀਂ ਰੱਖਦਾ ਓਹ ਦੁਖੀ
ਹੀ ਰਹਿੰਦਾ ਹੈ …
.
ਤੇ ਅਸਫਲ ਵੀ, ਅਗਰ ਤੁਸੀਂ ਆਪਣੀ ਜਿੰਦਗੀ ‘ਚ ਫਾਲਤੂ
ਚੀਜ਼ਾਂ ਨੂੰ ਅਹਿਮੀਅਤ ਦੇਵੋਗੇ ਜਾਣੀ ਰੇਤੇ ਨੂੰ ਪਹਿਲ ਦੇਵੋਗੇ ਤੇ
ਆਪਣਾ ਮਰਤਬਾਨ ਪਹਿਲਾਂ ਰੇਤੇ ਨਾਲ ਹੀ ਭਰ ਲਵੋਂਗੇ
.
ਤਾਂ golf balls ਜਾਂ ਰੋੜੀਆਂ ਇਸ ਵਿੱਚ ਨਹੀਂ
ਪਾਈਆਂ ਜਾ ਸਕਦੀਆਂ…
.
ਪਹਿਲਾਂ golf balls ਜਾਣੀ ਜਰੂਰੀ ਚੀਜ਼ਾਂ ਹੀ ਪਾਓ,
ਫੇਰ ਉਸ ਤੋਂ ਘੱਟ ਜਰੂਰੀ, ਤੇ ਰੇਤਾ ਤਾਂ ਜਦੋਂ ਮਰਜੀ ਪਾ ਲਓ
.
ਪੈ ਹੀ ਜਾਵੇਗਾ, …

ਜੇ ਨਾ ਵੀ ਪਿਆ ਤਾਂ ਕੋਈ ਨੁਕਸਾਨ ਨਹੀਂ…
ਬੱਚਿਆਂ ਨੇ ਪੁਛਿਆ ਕਿ ”ਫੇਰ ਇਸ ਵਿੱਚ ਚਾਹ ਪਾਉਣ ਦੀ ਕੀ ਲੋੜ ਸੀ ?”..
.
ਤਾਂ ਪ੍ਰੋਫੈਸਰ ਨੇ ਕਿਹਾ ਕਿ ”ਸਭ ਕਰਨ ਤੋਂ ਬਾਅਦ ਵੀ ਆਪਣੇ
ਪਿਆਰਿਆਂ ਨਾਲ ਬੈਠ ਕੇ ਇੱਕ cup ਚਾਹ ਦਾ ਤਾਂ ਪੀ ਹੀ ਲੈਣਾ ਚਾਹੀਦਾ ਹੈ,
..
ਇਸ ਨਾਲ ਪਿਆਰ ਵਧਦਾ ਹੈ..

ਸ਼ਖਸ਼ੀਅਤ ਚੰਗੀ ਹੋਵੇ ਤਾ ਹੀ
ਦੁਸ਼ਮਣ ਬਣਦੇ ਨੇ
,,
ਨਹੀ ਤਾ ਅੱਜ ਕੱਲ ਮਾੜੇ ਵੱਲ
ਕੌਣ ਦੇਖਦਾ

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ….
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ….


ਜੇ ਗ਼ਲਤੀਆਂ ਨਹੀਂ ਕਰਾਂਗੇ ਤੇ ਪਤਾ ਕਿਵੇਂ ਚੱਲੂ ਕੇ…
ਕੌਣ ਕੌਣ ਸਾਡੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ

ਜਦੋ ਕੋਈ ਚੰਡੀਗੜ ਦਾ ਨਾਮ ਲੈਂਦਾ ਏ ਤਾਂ ਕੇਂਰਾਂ ਤਾਂ ..
ਦਿਲ ਜਾ ਕਹਿੰਦਾ ਦੇਖ ਕੇ ਆਈਏ….
.
ਬੀ ਬਲਾ ਕੀ ਆ …..?
.
.
ਜਿਹੜਾ ਸਾਰਾ ਪੰਜਾਬ ਈ ਉਧਰ ਨੂੰ ਭੱਜਿਆ ਜਾਂਦਾ ..
.ਜਿਮੇ ਜਬਾਕ ਪਾਣੀ ਆਲੀ ਛਬੀਲ ਕੰਨੀ ਜਾਂਦੇ ਹੁੰਦੇ ਆ….
.
ਜਾਕੇ ਕੁਝ ਗੱਲਾਂ ਜੀਆ ਸਾਹਮਣੇ ਆਈਆ …
ਮੁਲਖ ਇੱਕ ਤਾਂ ਅਜਾਦੀ ਦੇ ਨਾਂ ਤੇ ਥੋੜਾ ਜਾ ਜਿਆਦਾ ਈ ਵਾਰਾ
ਹੋ ਗਿਆ ….
.
ਪਹਿਲੇ ਸਮੇ ਚ ਕਹਿੰਦੇ ਮਨੁੱਖ ਕੋਲ ਪਾਉਣ ਲਈ
ਕੱਪੜਾ ਹੈਨੀ ਸੀ ਪਰ ਅੱਜ ਕੱਲ ਹੁੰਦੇ ਸੁੰਦੇ ਵੀ ਪਾਉਣ ਨੂੰ
ਜੀਅ ਨੀ ਕਰਦਾ ਅਖੇ ….
.
ਅਜਾਦੀ ਆ …
.
ਏਹ ਸਾਬਹ੍ ਨਾਲ ਫਿਰ ਪਸ਼ੂ ਤਾਂ ਫਿਰ ਮੁਢੋ ਈ
ਅਜ਼ਾਦੀ ਚ ਆ ….
.
ਇੱਕ ਅੱਜ ਕਲ ਹਰੇਕ ਦਾ ਮੂੰਹ ਸਿਰ ਲਬੇਟਿਆ
ਹੁੰਦਾ ਜਿਮੇ ਸੜਕਾਂ ਤੇ ਇੰਨਸਾਨ ਨੀ ਖੁੰਬਾ
.
ਤੁਰੀਆ ਫਿਰਦੀਆ ਹੋਣ …
.
ਦੂਜੇ ਪਹਿਲੂ ਚ ਨਾਮਰਾਦ ਬੀਮਾਰੀਆ ਨੇ ਵੀ
ਚੰਡੀ ਗੜ ਜਾਣ ਲਈ ਬਹੁਤਿਆ ਨੂੰ ਮਜਬੂਰ ਕੀਤਾ ਏ ….
.
ਹਰੇਕ ਚੰਡੀਗੜ ਜਾਣ ਆਲੀ ਬੱਸ ਚ ਇੱਕ
ਅੱਧੀ ਸਵਾਰੀ ਅਜਿਹੀ ਬੈਠੀ ਹੁੰਦੀ ਆ
.
ਜੋ ਰਿਪੋਟਾਂ ਆਲੇ ਲਿਫਾਫੇ ਦੇ ਖੂੰਜੇ ਚ
ਪਈਆ ਪਰਚੀਆ ਕੰਡਕਡਰ ਨੂੰ ਦਿੰਦੇ ਨੇ
.
ਜਿਸ ਤੇ ਵੱਡੇ ਅੱਖਰਾਂ ਚ ਲਿਖਿਆ ਹੁੰਦਾ ਏ ….
.
ਕੇਵਲ ਕੈਂਸਰ ਦੇ ਮਰੀਜਾਂ ਲਈ ਟਿਕਟਾਂ…
ਇੱਕ ਗੁਣ ਤਾਂ ਚੰਡੀਗੜ ਦਾ ਸਾਨੂੰ ਵੀ ਧਾਰਨ ਕਰ ਲੈਣਾ
ਚਾਹੀਦਾ ਬੀ ਰੁੱਖ ਬਹੁਤ ਆ ਉਥੇ …
.
ਜਿਹੜੇ ਚੰਡੀਗੜ ਦੀ ਸੋਭਾ ਵਧਾਉਦੇ ਆ ..
ਛਾਂਗਣ ਤੇ ਵੀ ਮਨਾਹੀ ਆ …..
.
ਜੱਟ ਭਾਸ਼ਾ ਚ ਕਹਿ ਲੀਏ ਬੀ …
ਬੱਲਿਆ ਉਥੇ ਤਾਂ
ਦਾਤਣ ਬੀ ਨੀ ਤੋੜਣ ਦਿੰਦੇ ….


ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ


ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ

ਨਾ ਪੁਛੋ ਕੇ ਮੇਰਾ ਕਾਰੋਬਾਰ ਕੀ ਆ
ਮੁਸਕਰਾਹਟ ਦੀ ਛੋਟੀ ਜਹੀ ਦੁਕਾਨ ਆ
ਨਫਰਤ ਦੇ ਬਾਜ਼ਾਰ ਚ

ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ..
ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ..
ਤੁਸੀਂ ਸੌਣਾ ਛੱਡ ਦਿਓ….