Sub Categories

ਸ਼ਰੀਫ ਇਨਸਾਨ ਨੂੰ ਲੋਕ ਅਕਸਰ
ਬੇਵਕੂਫ ਸਮਝਦੇ ਨੇ



ਜਿਵੇਂ ਪਤਝੜ ਤੋਂ ਬਿਨਾਂ
ਨਵੇਂ ਪੱਤੇ ਨਹੀਂ ਆਉਂਦੇ
ਉਂਵੇ ਹੀ ਸੰਘਰਸ਼ ਤੋਂ ਬਿਨਾਂ
ਕਾਮਯਾਬੀ ਨਹੀਂ ਮਿਲਦੀ

ਲੋੜ ਤੋਂ ਜਿਆਦਾ ਸੋਚਣਾ ਵੀ
ਨਾਖੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ

ਰੀਝਾਂ ਲਾ ਕੇ ਸਿੱਖ ਮਿੱਤਰਾ,
ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..


ਪੰਜ ਆਬ ਮਿਲਾਕੇ ਦੇਸ਼ ਪੰਜਾਬ ਕਰਤਾ
ਇੱਕ ਜਹਿਰੀਲਾ ਬਿਆਸ ਖਰਾਬ ਕਰਤਾ

ਜਿੰਦਗੀ ਦੋ ਦਿਨ ਹੈ..
ਇੱਕ ਦਿਨ ਤੁਹਾਡੇ ਹੱਕ ਵਿੱਚ ਇੱਕ ਦਿਨ ਤੁਹਾਡੇ ਖਿਲਾਫ.
ਜਿਸ ਦਿਨ ਹੱਕ ਵਿਚ ਹੋਵੇ ਹੰਕਾਰ ਨਾ ਕਰਨਾ ਅਤੇ
ਜਿਸ ਦਿਨ ਖਿਲਾਫ ਹੋਵੇ,ਥੋੜਾ ਸਬਰ ਜਰੂਰ ਕਰਨਾ..


ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ..
ਉਸ ਰੁੱਖਾਂ ਤੋ ਪੁੱਛੋ..
ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ..
ਉਸ ਕੁੱਖਾਂ ਤੋ ਪੁੱਛੋ …


ਪੱਥਰਾੰ ਵਿੱਚ ਵੀ ਖਾਣ ਨੂੰ ਦਿੰਦਾ ,
ਫਿਕਰ ਕਾਹਦੀ ਰੋਜਗਾਰਾੰ ਦੀ ,
ਤੂੰ ਉੱਦਮ ਕਰਨਾ ਰੱਖ ਜ਼ਾਰੀ ,
ਰੁੱਤ ਦੂਰ ਨਹੀੰ ਬਹਾਰਾੰ ਦੀ

ਬੰਦ ਲਿਫਾਫੇ ਚ ਰੱਖੀਆਂ ਚਿਠੀਆਂ ਜਿਹੀ ਹੈ ਇਹ ਜ਼ਿੰਦਗੀ
ਪਤਾ ਨੀਂ ਅਗਲੇ ਹੀ ਪਲ ਕਿਹੜਾ ਪੈਗਾਮ ਲੈ ਆਵੇ

ਕੋਈ ਅਲੀ ਆਖੇ ਕੋਈ ਵਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾ
ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ||