Sub Categories

ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ..
ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..



ਧੰਨ ਦੋਲਤ ਦੇ ਹੰਕਾਰ ਵਿੱਚ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਉ
ਕਿਉਂਕਿ ਪੈਰਾਂ ਥੱਲੇ ਰਹਿਣ ਵਾਲੀ ਮਿੱਟੀ ਵੀ
ਅੱਜ ਅਸਮਾਨੀ ਉਡੀ ਫ਼ਿਰਦੀ..

ਵੱਡੇ ਤੋ ਵੱਡਾ ਆਦਮੀ ਬਣ ਕੇ ਵੀ ਜੇ ਸਿੱਖਣ ਦੀ ਚਾਅ ਰਹੇਗੀ
ਫਿਰ ਅਸੀ ਕਾਮਜਾਬੀ ਦੇ ਨਹੀ ਕਾਮਜਾਬੀ ਸਾਡੇ ਰਾਹ ਰਹੇਗੀ

ਨੀਅਤ ਸਾਫ ਤੇ ਮਕਸਦ ਸਹੀ ਹੋਵੇ ਤਾਂ
ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ
ਮਦਦ ਜ਼ਰੂਰ ਕਰਦਾ ਹੈ ।


ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ…
ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ


ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ ,
ਇਨਸਾਨਾਂ ਦੀ ਦੁਨੀਆ ਵਿੱਚ..
ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ
ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ.. lovey


ਜਿਹੜੀਆ ਸਰਕਾਰਾ ਨੇ 1984 ਵਿੱਚ ਆਪਣੇ ਖੂਨ ਡੂਲੇ ਦਾ ਹਾਲੇ ਤੱਕ ਦੁੱਖ ਨਹੀਂ ਕੀਤਾ , ਉਹਨਾਂ ਨੇ ਦੁੱਧ ਡੁਲੇ ਦਾ ਕਿ ਦੁੱਖ ਕਰਨਾ ।

ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ
ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗਾ

ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ,
ਮਾਂ ਬਿਣਾਂ ਨਾਂ ਕੋਈ ਲਾਡ ਲਡਾਉਂਦਾ ,
ਰੋਂਦਿਆਂ ਨੂੰ ਨਾ ਕੋਈ ਚੁੱਪ ਕਰਾਉਂਦਾ
ਮਾਂ ਹੈ ਸੰਘਣੀ ਛਾਂ ਓ ਦੁਨੀਆ ਵਾਲਿਓ,
ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ