Sub Categories

ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.



ਪੁੱਤ ਤੁਹਾਡੇ ਨਸੇਂ ਤੇ ਲਾਤਾ,ਪਿਓਆਂ ਦੇ ਗੱਲ ਫਾਹੇ ਨਾਤੇ
ਲੈਕੇ ਵੋਟਾਂ ਲੁੱਟਣ ਨਜਾਰਾ,ਲੋਕ ਨੂੰ ਫਸਾ ਕੇ ਕਸੂਤੇ
ਪੰਜਾਬੀਓ ਹੁਣ ਜਾਗੇਓ,ਨਾ ਰਹਿ ਜਾਏਓ ਸੂਤੇ
ਹੁਣ ਆ ਚੋਰਾਂ ਬੂਹਾ ਖੜਕਾਣਾ,ਵੇਖਕੇ ਬੋਤਲ ਲੁੱਟਣ ਲੈ ਜਾਣਾ
ਬੱਬੂ ਪੰਜ ਸਾਲ ਫਿਰ ਗੱਲ ਨੀ ਸੁਣਣੀ,ਹੁਕਮ ਚਲਾਣਾ ਸਾਡੇ ਉੱਤੇ
ਪੰਜਾਬੀਓ ਹੁਣ ਜਾਗੇਓ,ਨਾ ਰਹਿ ਜਾਏਓ ਸੂਤੇ

ਓਏ ਸਭ ਛਾਵਾਂ ਤੋਂ ਠੰਡੀ ਆਖਦੇ, ਠੰਡੀ ਆਖਦੇ ਲੋਕ ਬੋੜ ਦੀ ਛਾਂ, ਪਰ ਮੈਂ ਇਸ ਗੱਲਦੇ ਨਾਲ ਨਾਂ ਰਾਜੀ, ਮੈਂ ਏਹ ਗੱਲ ਕਦੇ ਵੀ ਮੰਨਦਾ ਨਾਂ, ਓਏ ਇੱਕ ਹੈ ਹੋਰ ਠੰਢੀ ਛਾਂ ਮੈਂ ਜਿਦ੍ਹਾ ਸੁੱਖ ਮਾਣਿਆ, ਓਦੇ ਬਾਰੇ ਦੱਸਦਾਂ ਹਾਂ, ਮੇਰੇ ਕੱਲ੍ਹੇ ਕੋਲ ਨਈ, ਰੱਬ ਨੇ ਹਰ ਘਰ ਦੇ ਵਿੱਚ ਬਖਸ਼ੀ ਹੈ ਸਭ ਨੂੰ ਓਹ ਠੰਡੀ ਛਾਂ, ਧਾਮੀ ਓਹ ਹੈ ਮਾਂ ਓਹ ਹੈ ਮਾਂ, ਜੱਗ ਦੀ ਜਨਨੀ ਪਿਆਰੀ ਮਾਂ /ਕਾਸ਼ ਮੇਰੀ ਮਾਂ ਵੀ ਮੇਰੇ ਕੋਲ ਹੁੰਦੀ ਬਹੁਤ ਪਿਆਰੀ ਸੀ ਮੇਰੀ ਮਾਂ, ਤੇਰਾ ਪੁੱਤ ਰੂਹ ਤੋਂ ਰੋਵੇ ਹਰ ਪਲ ਆਵੇ ਯਾਦ ਤੇਰੀ ਮਾਂ, ਰੱਬਾ ਇੱਕ ਕਰਮ ਕਮਾਵੀਂ ਹਰ ਜਨਮ ਬਾਣਾਵੀਂ ਓਸੇ ਮਾਂ ਨੂੰ ਮੇਰੀ ਮਾਂ, ਵੱਸ ਹੁਣ ਤੇ ਬਾਪੂ ਹੀ ਮਾਂ ਏ ਓਹੀ ਪਿਤਾ ਬਾਪੂ ਦੀ ਖਾਤਰ ਤੇ ਹੱਸਕੇ ਆਪਣਾ ਹੱਡ ਹੱਡ ਵੀ ਵੇਚ ਦਈਏ, ਮਾਪਿਆਂ ਦਾ ਕਰਜ਼ ਕੋਈ ਧਨ ਦੌਲਤ ਨੀ ਲਾਹ ਸਕਦਾ, ਵੱਸ ਮਾਪੇ ਕੁੱਝ ਨੀ ਮੰਗਦੇ ਪਿਆਰ ਇੱਜਤ ਚਾਉਦੇ ਆ ਤੇ ਨਾਲੇ ਜੱਟਾ ਜਿਹਨਾਂ ਸਾਨੂੰ ਜਨਮ ਦਿੱਤਾ ਓਏ ਅਸੀਂ ਉਨ੍ਹਾਂ ਨੂੰ ਦੇ ਵੀ ਕੀ ਸਕਦੇ ਆਂ, ਸਾਡੀ ਕੀ ਔਕਾਤ ਉਨ੍ਹਾਂ ਕਰਕੇ ਦੁਨੀਆ ਦੇਖੀ ਉਂਝ ਸਾਡੀ ਕੋਈ ਹੋੰਦ ਨੀ ਹੋਣੀਂ ਸੀ / ਵੱਸ ਮਾਂ ਬਾਪ ਦੀ ਇੱਜਤ ਕਰੋ ਜੇ ਤੁਸੀਂ ਕਰੋਂਗੇ ਅੱਗੇ ਤੁਹਾਡੇ ਬੱਚੇ ਵੀ ਤੁਹਾਡੀ ਵੀ ਇੱਜਤ ਕਰਣਗੇ ਜੋ ਵੀਜੋਗੇ ਸੋਈ ਪਾਓਗੇ / ਬਾਕੀ ਸੋਚ ਆਪੋ ਆਪਣੀ ਵਾਹਿਗੂਰੂ ਸਰਬੱਤ ਦਾ ਭਲਾ ਕਰਣਗੇ ਵਾਹਿਗੂਰੂ ਤੂੰ ਹੀ ਤੂੰ

ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ,
ਮੈਂ ਟਾਈਮ ਵੀ ਸਾਰੇ ਦੇਖੇ ਨੇ।
ਜੋ ਨਾਲ ਟਾਈਮ ਦੇ ਬਦਲ ਗਏ,
ਓਹ ਯਾਰ ਵੀ ਮਾੜੇ ਦੇਖੇ ਨੇ।


ਯਾਰਾਂ ਕਰਕੇ ਓੁਹ ਵੀ ਛੱਡਤੀ ਕਾਹਦਾ ਮਾਣ ਬੇਗਾਨੀ ਦਾ..
ਰੰਨਾ ਖਾਤਰ ਯਾਰ ਜੋ ਛੱਡਦਾ ਓੁਹ ਬੰਦਾ ਨਹੀ ਦੁਆਨੀ ਦਾ..

ਮੈਂ ਦੇਖੇ ਲੱਗੇ ਕੁੱਤਿਆਂ ਨੂੰ ਏ ਸੀ , ਕੁੱਤੇ ਮੌਜ ਵਿੱਚ ਰਹਿਣ ,
ਓ ਵੀ ਭੌਂਕਦੇ ਗਰੀਬ ਨੂੰ ਹੀ, ਕੋਟ ਟਾਈ ਵਾਲੇ ਨੂੰ ਨਾਂ ਪੈਣ,
ਦੇਖੇ ਮਹਿਲਾਂ ਜਹੇ ਘਰ, ਬੰਦੇ ਘੱਟ ਕਮਰੇ ਜਿਆਦਾ ,
ਕਿਤੇ ਆਸਮਾਨ ਛੱਤ , ਫੁੱਟਪਾਥ ਬੈੱਡ ਕਈਆਂ ਦੇ ਭਾ ਦਾ,
ਕਿਤੇ ਪੱਕਦਾ ਰੋਜ ਰਾਸ਼ਨ ਏਨਾ , ਵਦਇਆ ਹੋਇਆ ਛੁੱਟਣਾ ਪੈਂਦਾ ਏ,
ਧਾਮੀ ‘ ਕਿਤੇ ਫਰੋਲ ਕੂੜਾ ਕੋਈ ਲੱਭੇ ਰੋਟੀ, ..
ਬੈਰਮਪੁਰੀਏ, ਜਸਕਮਲਾ, ਇੱਕ ਦੂਜੇ ਤੋਂ ਵੀ ਲੁੱਟਣਾ ਪੈਂਦਾ ਏ
ਸਭ ਰੱਬ ਦੇ ਰੰਗ, ਕੋਈ ਰਾਜਾ ਕੋਈ ਰੰਕ ?


ਤੇਰੀ ਵਿਕੇ ਨਾ ਫੱਸਲ ਕਾਹਤੋ ਭੋਲਿਅਾ ਵੇ ਜੱਟਾ,
ਲੀਡਰ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗੲੇ….?


ਛੱਡ ਕੇ ਚਲੀ ਗਈ ਉਹ ਸਾਨੂੰ ਭੁੱਲ ਗਈ ਏ
ਉਸਨੂੰ ਯਾਦ ਕਰਾੰ ਜੋ ਗੈਰਾੰ ਤੇ ਡੁੱਲ ਗਈ ਏ,

ਹੱਥੀਂ ਵੋਟਾਂ ਪਾਕੇ ਤੈਨੂੰ ਚੁਣਿਅਾ ਲੋਕਾ ਨੇ
ਰੈਲੀਅਾਂ ਦੇ ਵਿਚ ਜਾ ਜਾ ਕੇ ਤੈਨੂੰ ਸੁਣਿਅਾ ਲੋਕਾਂ ਨੇ।
ਚਿੱਟਾ ਵੇਚ ਕੇ ਅਾੲੇ ਪੈਸੇ ਕਿੱਦਾਂ ਪਚਦੇ ਅਾ
MLA ਸਾਬ੍ਹ ੲਿੱਕ ਸਿਵੇ ਚੋਂ ਕਿੰਨੇ ਬਚਦੇ ਅਾ??

ਤੜਫ ਤੜਫ ਕੇ ਮਰਗੇ ੲੇਥੇ ਪੁੱਤਰ ਮਾਂਵਾਂ ਦੇ
ਧੀਅਾਂ ਪੁੱਤਰ ਰੁਲਦੇ ਤੁਰ ਗੲੇ ਵੀਰ ਭਰਾਵਾਂ ਦੇ।
ਤੈਨੂੰ ਵੀ ਤਾਂ ਦਿਸਦੇ ਹੋਣੇ,ਥਾਂ ਥਾਂ ਮੱਚਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ???

ਤੁਹਾਡੇ ਬੱਚੇ ਰਾਜ ਭਾਗ ਦੇ ਵਾਰਸ ਬਣ ਜਾਂਦੇ।
ਸਾਡੇ ਖਾ ਖਾ ਚਿੱਟਾ ਲਾਸ਼ ਲਵਾਰਸ ਬਣ ਜਾਂਦੇ।
ਮਰ ਕੇ ਛੁੱਟਦੇ ੲੇਸ ਤਰਾਂ ਹੱਡਾਂ ਵਿਚ ਰਚਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ??

ਚੇਤੇ ਰੱਖਿੳੁ ਚੱਕੀ ੳੁਹਦੀ ਹੌਲੀ ਚਲਦੀ ਅਾ
ਪੀਂਹਦੀ ਬਹੁਤ ਬਰੀਕ ਸਮਝਿਓ ਨਾ ਬਸ ਦਲਦੀ ਅਾ।
ਮਹਿਲ ਮੁਨਾਰੇ ਖੰਡਰ ਹੋਣੇ, ਜੋ ਹੁਣ ਜਚਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ?

ੲਿਕ ਦਿਨ ਤੂੰ ਵੀ ਮਰਨਾ ਅਾਖਰ ਜਾਣਾ ਦੁਨੀਅਾਂ ਤੋਂ
ਹਿੱਕ ਤੇ ਧਰ ਕੇ ਪੈਸਾ ਨਹੀਂ ਲਿਜਾਣਾ ਦੁਨੀਅਾਂ ਤੋਂ
ਰਹਿੰਦੇ ਯਾਦ ਗੋਰਸੀ ਬਣੇ ਜੋ ਸਾਥੀ ਸੱਚ ਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ??

ਜਾਗੋ ਪੰਜਾਬ ਦੇ ਵਾਸੀਉ ਲਲਕਾਰੋ ਨਸਿਆ ਦੇ ਸੌਦਾਗਰਾਂ ਨੂੰ
ਕੁਸ਼ ਨਹੀਂ ਕਰਨਾ ਲੀਡਰਾਂ ਨੇਂ…..
ਸਾਭ ਲੋ ਪੰਜਾਬ ਦੀ ਜਵਾਨੀ
ਪੰਜਾਬੀਉ ਤਹਾਨੂੰ ਪੰਜਾਬ ਪੁਕਾਰਦਾ