Sub Categories

ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ
ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ.



ਇਥੇ ਕਦਰ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ
ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ ਏ

ਤੈਨੂੰ ਹੰਕਾਰ ਆ ਨਾ ਕਿ ਮੇਰੇ ਵਰਗੇ ਬਹੁਤ ਮਿਲ ਜਾਣਗੇ
ਪਰ ਯਾਦ ਰੱਖੀ ਸੱਜਣਾ ਹਰ ਰੁੱਖ ਦਾ ਫਲ ਮਿੱਠਾ ਨੀਂ ਹੁੰਦਾ👈

ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ


ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ

ਜਿੰਨਾ ਮਜ਼ਾਕ ਦੁਨੀਆ ਉਡਾਉਦੀਂ ਹੈ,
ਓਨੀ ਹੀ ਤਕ਼ਦੀਰ ਜਗਮਗੋਂਦੀ ਹੈ ,
ਨਾ ਘਬਰਾਓ ਯਾਰੋ…..
ਜਦ ਰਹਿਮਤ ਰੱਬ ਦੀ ਹੁੰਦੀ ਹੈ ,
ਜਿੰਦਗੀ ਪਲ ਵਿਚ ਬਦਲ ਜਾਂਦੀ ਹੈ….


ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ
ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ


ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ
ਉਮਰਾਂ ਦਾ ਅਣਖਾਂ ਨਾਲ ਕੋਈ ਵੀ ਸਬੰਦ ਨਾ

ਹਮਸਫਰ ਸੋਹਣਾ ਭਾਂਵੇ ਘੱਟ ਹੋਵੇ ਪਰ
ਕਦਰ ਕਰਨ ਵਾਲਾ ਹੋਣਾ ਚਾਹੀਦਾ

ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..
ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ