Sub Categories

ਜ਼ਿੰਦਗੀ ਰੱਬ ਦੇ ਆਸਰੇ ਹੀ ਚੱਲੀ ਜਾਵੇ ਤਾਂ ਚੰਗਾ ਹੈ,
ਸਹਾਰਾ ਜੇ ਆਪਣਿਆਂ ਦਾ ਹੋਵੇ ਤਾਂ ਚੰਗਾ ਹੈ,
ਰੱਖੋ ਨਾ ਐਥੇ ਬੇਗਾਨਿਆਂ ਤੇ ਆਸ,
ਆਪਣੇ ਤੋਂ ਹੀ ਉਮੀਦ ਕਰ ਲਓ ਚੰਗਾ ਹੈ



ਜੋ ਦਿਲ ਨੂੰ ਚੰਗਾ ਲੱਗੇ ਉਸੇ ਨੂੰ ਦੋਸਤ ਕਹਿੰਦਾ … !!
ਮੁਨਾਫਾ ਵੇਖ ਕੇ ਰਿਸ਼ਤਿਆਂ ਦੀ ਸਿਆਸਤ ਮੈਨੂੰ ਨਹੀ ਆਉਂਦੀ ..

ਜਿਹਨੂੰ ਪਿਆਰ 💑 ਕਰੋ ਤਾਂ ਮਰਦੇ ਦਮ ਤੱਕ
ਓਹਦੇ ਹੀ ਬਣ ਕੇ ਰਹੀ ਦਾ,
ਐਵੇ ਹਰ ਜਗਾ ਮੂੰਹ ਨਹੀਂ ਮਾਰੀ ਦਾ

ਜਿਹਨੂੰ ਜੰਮਦੇ ਹੀ ਬਾਦਸ਼ਾਈਆ ਮਿਲ ਜਾਣ,
ਓਹ ਕੀ ਜਾਣੇ ਕੜਕਦੀਆਂ ਧੁਪਾਂ ਦੀ ਮੇਹਨਤ ਦਾ ਮੁੱਲ,
ਜਿਹਨੂੰ ਜੰਮਦੇ ਹੀ ਸੋਨੇ ਦੇ ਚਮਚਿਆਂ ਨਾਲ ਸੁਆਦਲੇ ਖਾਣੇ ਖਾਣ ਨੂੰ ਮਿਲ ਜਾਣ,
ਓਹ ਕੀ ਜਾਣੇ ਮੇਹਨਤ ਨਾਲ ਕਮਾਈ ਹੋਈ ਰੋਟੀ ਦਾ ਸਵਾਦ


ਜਿਹੜਾ ਦੂਜਿਆਂ ਤੇ ਡਿਪੇਂਡ ਆ,
ਓਹ ਘਰ ਦੀਆਂ ਜ਼ਿਮੇਵਾਰੀਆਂ ਕੀ ਸਭਾਲੂਗਾ,
ਜਿਹਦਾ ਜ਼ਿੰਦਗੀ ਚ ਕੋਈ ਮਕਸਦ ਨਹੀਂ,
ਉਹ ਦੂਜੇ ਦੀ ਜ਼ਿੰਦਗੀ ਕੀ ਸਵਾਰੂਗਾ

ਘਰ ਚ ਚਾਹੇ ਕਿੰਨੇ ਵੀ ਲੋਕ ਕਿਉ ਨਾ ਹੋਣ
ਜੇ ਮਾਂ ਨਾ ਦਿਸੇ ਤਾਂ ਘਰ
ਖਾਲੀ ਖਾਲੀ ਹੀ ਲੱਗਦਾ ਆ


ਇੱਕ ਲੀਡਰ ਨੇ ਫੌਜੀ ਨੂੰ ਪੁੱਛਿਆ
ਕਿੰਨਾ ਕ ਕਮਾ ਲੈਂਦਾ ਆ ਤੂੰ ?
ਫੌਜੀ ਦਾ ਜਵਾਬ – ਔਖਾ ਸੌਖਾ ਇੱਕ ਦਿਨ ਦਾ
100 ਕ ਸਲੂਟ ਕਮਾ ਹੀ ਲੈਂਦਾ ਆ


ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ,
ਲੋੜ ਪਈ ਤਾਂ ਗੱਲ ਕਰ ਲਈ, ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼

ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,,
ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ

ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ
ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ