Sub Categories

ਸੌਖਾ ਨਹੀਂ ਸੱਚ ਤੇ ਨੇਕੀ ਦੇ ਰਾਹ ਤੇ ਚਲਣਾ,
ਹੱਥੀਂ ਆਪ ਕੰਡੇ ਚੁਗਣੇ ਪੈਂਦੇ ਨੇ,
ਭੁੱਲ ਕੇ ਦੁਨੀਆਂ ਦੇ ਰਿਸ਼ਤੇ ਨਾਤੇ,
ਜ਼ਿੰਦ ਇਨਸਾਨੀਅਤ ਦੇ ਲੇਖੇ ਲਾਉਣੀ ਪੈਂਦੀ



ਸੈਲਫੀ ਲੈ ਕੇ ਹਰ ਕੋਈ
ਆਪਣੀ ਇਮੇਜ ਵਧੀਆ ਬਣਾ ਲੈਂਦਾ ਹੈ,
ਪਰ ਜ਼ਿੰਦਗੀ ਚ ਚੰਗੀ ਇਮੇਜ,
ਕੋਈ ਵਿਰਲਾ ਹੀ ਬਣਾਉਦਾ ਹੈ

ਨਾ ਅੱਜਕਲ ਦੀ ਦੋਸਤੀ ਚੰਗੀ ਤੇ
ਨਾ ਹੀ ਦੁਸ਼ਮਣੀ ਚੰਗੀ,
ਬੱਚ ਕੇ ਰਹੋ ਅੱਜ ਦੇ ਹਾਲਾਤਾਂ ਤੋਂ
ਘੜੀ ਬੁਰੇ ਵਕ਼ਤ ਦੀ ਚਲਦੀ ਹੈ ਪਈ

ਕਦਰ ਕਰਨ ਦੀ ਹੀ ਤਾਂ ਗੱਲ ਆ ਸਾਰੀ,
ਨਹੀਂ ਤਾਂ ਭਾਵੇ ਪਿਆਰ ਹੋਵੇ ਜਾਂ ਰਿਸ਼ਤੇ, ਸਿਵਿਆ ਤੱਕ ਨਿੱਭ ਜਾਂਦੇ ਨੇ


ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ
ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ

ਅੱਗ ਤੇ ਬੁਰੀ ਸੰਗਤ
ਇਹ ਦੋਵੇ ਹੀ ਜ਼ਿੰਦਗੀ ਨੂੰ
ਸੁਆਹ ਕਰ ਦਿੰਦੇ ਨੇ


ਧੋਖਾ ਦੇ ਕੇ ਖੁਸ਼ ਨਾ ਹੋਵੋ,
ਅੱਗੋਂ ਤੁਹਾਨੂੰ ਦੇਣ ਵਾਲੇ ਵੀ ਬੜੇ
ਬੈਠੇ ਨੇ


ਚੰਗੇ ਇਨਸਾਨ ਹੁਣ ਕਿੱਥੇ ਲੱਭਦੇ,
ਦੁਨੀਆਂ ਦੇ ਲੋਕ ਬੁਰੇ ਰਸਤੇ ਤੁਰੀ ਜਾਂਦੇ,
ਚਲਾਕੀ,ਧੋਖੇ ਹੁਣ ਇਨ੍ਹਾਂ ਦੀ ਭਰਮਾਰ ਹੋ ਗਈ

ਕਾਮਯਾਬੀ ਮਿਹਨਤਾਂ ਨਾਲ ਹੀ ਮਿਲਦੀ ਹੈ,
ਨਾ ਕਿ ਫੋਕੀਆਂ ਗੱਲਾਂ ਕਰਨ ਨਾਲ

ਉਹ ਕਿੰਨੇ ਖੁਸ਼ਨਸੀਬ ਹੁੰਦੇ ਆ
ਜਿਨਾ ਸਬ ਕੁਝ ਬਣਿਆ ਬਣਾਇਆ ਮਿਲ ਜਾਦਾ

ਮਿਹਨਤ ਨਾਲ ਤਾ ਤਰੱਕੀਆ
ਹੋਲੀ ਹੋਲੀ ਹੀ ਹੁੰਦੀਆ ।।