Sub Categories

ਪੜਾਈ,ਦਵਾਈ,ਨੌਕਰੀ,ਰੋਟੀ ਤੇ ਮਕਾਨ,
ਹੌਲੀ ਹੌਲੀ ਇਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਨੇ



ਹੁਣ ਸਮਝਾਉਣ ਨਾਲ ਵੀ
ਕੋਈ ਸਮਝਦਾ ਨਹੀਂ,
ਸਭ ਆਪਣੀਆਂ ਮਨਮਾਨੀਆਂ
ਕਰੀ ਜਾਂਦੇ ਨੇ,
ਆਪ ਤਾਂ ਗ਼ਲਤ ਰਸਤੇ ਚਲਦੇ ਹੀ ਨੇ
ਤੇ ਦੂਜੇ ਨੂੰ ਵੀ ਉਹੀ ਰਸਤੇ ਤੌਰ ਦਿੰਦੇ ਨੇ

ਬਣਨਾ ਹੈ ਤਾਂ ਕਿਸੇ ਦੇ ਹਮਦਰਦ ਬਣੋ,
ਸਿਰਦਰਦ ਤਾਂ ਹਰ ਕੋਈ ਕਿਸੇ ਲਈ ਬਣਿਆ ਹੀ ਹੋਇਆ ਹੈ

ਜੋ ਕੰਨਾਂ ਦਾ ਕੱਚਾ ਹੁੰਦਾ ਹੈ,
ਓਹ ਨਾ ਤਾਂ ਆਪਣਾ ਭਲਾ ਕਰ ਸਕਦਾ ਹੈ
ਤੇ ਨਾ ਹੀ ਦੂਜਿਆਂ ਦਾ ਭਲਾ ਕਰ ਸਕਦਾ ਹੈ


ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ,
ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ,
ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ

ਬੰਦੇ ਨੂੰ ਇਸ ਗੱਲ ਦਾ ਇਲਮ ਵੀ ਹੈ,
ਕਿ ਖਾਲੀ ਹੱਥ ਇਸ ਦੁਨੀਆਂ ਤੋਂ ਜਾਣਾ ਹੈ,
ਪਰ ਫਿਰ ਵੀ ਬੰਦਾ ਸਾਰੀ ਉਮਰ ਦੁਨੀਆਂ ਦੇ ਪਦਾਰਥ ਇਕੱਠੇ ਕਰਦਾ ਰਹਿੰਦਾ ਹੈ👌


ਪਹਿਲਾ ਦੋਸਤੀ ਚ ਹਿਸਾਬ ਕਿਤਾਬ ਨਹੀਂ ਹੁੰਦੇ ਸੀ
ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ
ਮਤਲਬ ਲਈ ਹੁੰਦੀ ਹੈ👌


ਕਮਾਲ ਆ ਜਿੰਦਗੀ ਵੀ,,,
ਜਿੰਨਾ ਨੁੰ ਸਬ ਤੋ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ
ਤੇ ਜੋ ਕਦਰ ਕਰਦੇ ਨੇ ਅਸੀ ਉਹਨਾ ਦੀ ਪਹਿਚਾਨ ਹੀ ਨਹੀ ਕਰਦੇ

ਸਿਰਫ ਪਿਆਰ ਮੋਹਬਤ ਨਾਲ
ਢਿੱਡ ਨਹੀਂ ਭਰਦਾ ਜਨਾਬ,
ਘਰ ਚ ਰੋਟੀ ਵਾਲਾ ਚੁੱਲ੍ਹਾ ਵੀ
ਠੰਡਾ ਨਹੀਂ ਹੋਣਾ ਚਾਹੀਦਾ,
ਇਹ ਖਿਆਲ ਜਰੂਰ ਕਰ ਲਓ

ਭਾਂਡੇ ਉਥੇ ਹੀ ਖੜਕਦੇ ਚੰਗੇ ਲੱਗਦੇ ਨੇ,
ਜਿਥੇ ਹਾਸਾ ਤੇ ਮਜ਼ਾਕ ਵੀ ਚਲਦਾ ਹੋਵੇ,
ਦਿਲ ਵੀ ਉਥੇ ਹੀ ਜੁੜਦੇ ਨੇ,
ਜਿੱਥੇ ਥੋੜੀ ਬਹੁਤੀ ਸ਼ਰਾਰਤ ਹੋਵੇ