Sub Categories

ਜਿਸਮਾਂ ਦੀ ਪਿਆਸ ਮਿਟਾਉਣ ਦਾ ਕੀ ਫਾਇਦਾ,
ਜੇ ਰੂਹ ਹੀ ਪਿਆਸੀ ਰਹੀ__
ਚਿਹਰੇ ਤੇ ਰੌਣਕਾਂ ਦਾ ਕੀ ਭਾਅ,
ਜੇ ਦਿਲ ਚ ਹੀ ਉਦਾਸੀ ਰਹੀ_



ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ..
ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.

ਜੇ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ
ਕਦੇ ਵੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ

ਪ੍ਰਵਾਹ ਨਹੀਂ ਕਰੀ ਦੀ
ਲੋਕਾਂ ਦੀਆਂ ਗੱਲਾਂ ਦੀ,
ਲੋਕ ਨੂੰ ਤਾਂ ਆਦਤ ਆ
ਦੂਜੇ ਦੇ ਘਰ ਝਾਕਣ ਦੀ


ਕੰਮ ਤਾਂ ਹੀ ਚਲਦੇ ਨੇ ਜੇ ਮਿਹਨਤਾਂ ਕੀਤੀਆਂ ਹੋਣ,
ਮੁਰਾਦਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ,
ਜੇ ਨੀਤਾਂ ਸੱਚੀਆਂ ਹੋਣ

ਘਰ ਚ ਪਈਆਂ ਦੀਵਾਰਾਂ ਤਾਂ ਢਹਿ ਜਾਂਦੀਆਂ ਨੇ
ਪਰ ਦਿਲਾਂ ਚ ਪਈਆਂ ਦੀਵਾਰਾਂ ਨਹੀਂ ਢਹਿੰਦੀਆਂ


ਬੇਬੇ ਤੇਰੇ ਪਿਆਰ ਦਾ ਮੈਂ ਕਰਜ਼ਾ ਨਹੀਂ ਉਤਾਰ ਨਹੀਂ ਸਕਦਾ,
ਇਹੋ ਦੁਆ ਕਰਾ ਮੈਂ ਰੱਬ ਕੋਲੋਂ, ਹਮੇਸ਼ਾ ਮੇਰੀ ਬੇਬੇ ਖੁਸ਼ ਰਹੇ


ਹੁਣ ਤਾਂ ਦੁਨੀਆਂ ਚ ਇੱਕ ਤਰਾਂ ਦਾ ਖਾਲੀਪਨ ਜਿਹਾ ਲੱਗਦਾ ਹੈ,
ਕਿਹਨੂੰ ਐਥੇ ਆਪਣਾ ਕਹੀਏ
ਸਭ ਵਕਤ ਦੇ ਨਾਲ ਜਾਂ ਬਦਲ ਜਾਂਦੇ ਨੇ ਜਾਂ ਛੱਡ ਜਾਂਦੇ ਨੇ

ਅੱਜਕਲ ਹਰ ਇੱਕ ਦੇ ਮਨ ਅੰਦਰ ਫਜ਼ੂਲ ਦਾ ਗੁੱਸਾ ਭਰਿਆ ਹੋਇਆ ਹੈ,
ਸਬਰ ਨਾਮ ਦੀ ਵੀ ਕੋਈ ਚੀਜ਼ ਹੈ ਇਹ ਹੁਣ ਹਰ ਕੋਈ ਭੁੱਲ ਗਿਆ ਹੈ

ਬੜੀ ਛੇਤੀ ਬਦਲਦੇ ਨੇ
ਇਸ ਦੁਨੀਆ ਦੇ ਲੋਕ,
ਪਹਿਲਾਂ ਸਾਰੀ ਉਮਰ ਬੰਦੇ ਦਾ ਨਾਮ ਲੈਣਗੇ,
ਫਿਰ ਓਹਦੇ ਮਰਨ ਤੋਂ ਬਾਅਦ ਉਹਨੂੰ
ਲਾਸ਼ ਕਹਿ ਕੇ ਛੇਤੀ ਛੇਤੀ ਇਹਨੂੰ ਕੱਢੋ ਬਾਹਰ
ਇਹ ਕਹਿਣ 😢 ਲੱਗ ਜਾਂਦੇ ਨੇ