Sub Categories

ਜਦੋਂ ਬੁੱਲ੍ਹੇ ਦਾ ਫ਼ਕੀਰਾ ਨਾਲ ਸੰਗ ਹੋ ਗਿਆ .
ਬੰਨ੍ਹ ਘੁੰਗਰੂ ਮਸਤ ਮਲੰਗ ਹੋ ਗਿਆ



ਮਿਰਗਾ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ,
ਮੋਮਬੱਤੀ ‘ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ….

ਖੁਸ਼ੀ ਓਨੀ ਦੇਰ ਖੁਸ਼ੀ ਨਹੀਂ ਲੱਗਦੀ
ਜਿੰਨੀ ਦੇਰ ਮਾਂ ਨਾਲ ਸਾਂਝੀ ਨਾ ਕੀਤੀ

ਇਕਲੌਤੀ ਧੀ ਸੀ ਓਹ ਆਪਣੇ ਪਿਓ ਦੀ
ਤੇ ਸਹੁਰੇ ਵਾਲੇ ਕਹਿੰਦੇ “ਦਿੱਤਾ ਹੀ ਕੀ ਆ
ਤੇਰੇ ਪਿਓ ਨੇ”


ਅੱਜ ਕੱਲ ਦੀ love story
ਜਿਸ ਨੂੰ ਤੁਸੀੰ ਯਾਦ ਕਰ ਰਹੇ ਹੋ
ਉਹ ਕਿਸੇ ਹੋਰ ਨੂੰ ਖੁਸ਼ ਰੱਖਣ ਚ Busy ਐ

ਲੋਕ ਪਤਾ ਕੱਲੇ ਕਿਉਂ ਰਹਿ ਜਾਂਦੇ ਨੇ,
ਜਿਥੇ ਕਦਰ ਪੈਂਦੀ ਉੱਥੇ ਪਵਾਉਂਦੇ ਨਹੀੰ…
ਤੇ ਜਿੱਥੇ ਕਦਰ ਦੀ ਆਸ ਕਰਦੇ ਉੱਥੇ ਪੈਂਦੀ ਨਹੀਂ


ਮੁੰਡੇ ਨੇ ਮੋਟਰਸਾਈਕਲ ਸਟਾਰਟ ਕੀਤਾ, ਬਾਪੂ ਨੇ
ਆਵਾਜ਼ ਮਾਰੀ ਕਿ ਪੁੱਤ ਪਾਣੀ ਦਾ ਗਲਾਸ ਫੜ੍ਹਾ ਜਾ,
ਮੁੰਡੇ ਨੇ ਬਾਪੂ ਨੂੰ 4 -5 ਗਾਲ਼ਾਂ ਕੱਢੀਆਂ ਅਤੇ ਆਪਣੀ
ਮਾਂ ਨੂੰ ਪਾਣੀ ਫੜਾਉਣ ਲਈ ਕਿਹਾ ਕੇ ਮੈਂ ਜਲਦੀ ਜਾਣਾ
ਆ, ਬੁੜ੍ਹੇ ਨੇ ਪਹਿਲਾਂ ਹੀ ਪਿੱਛਿਓਂ ਆਵਾਜ਼ ਮਾਰ ਦਿੱਤੀ
ਬੇਬੇ ਨੇ ਬਾਪੂ ਨੂੰ ਪਾਣੀ ਦਾ ਗਲਾਸ ਫੜਾਇਆ, ਬਾਪੂ
ਨੇ ਬੇਬੇ ਨੂੰ ਪੁੱਛਿਆ ਕਿ ਮੁੰਡਾ ਏਨੀ ਤੇਜ਼ ਕਿੱਧਰ ਨੂੰ
ਗਿਆ ਆ ? ਬੇਬੇ ਨੇ ਕਿਹਾ “ਆਪਣੇ ਪਿੰਡ ਛਬੀਲ
ਲੱਗੀ ਆ ਓਥੇ ਗਿਆ ਆ ਸੇਵਾ ਕਰਨ


ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ☺
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ🕯
ਜਦੋਂ ਹਨੇਰਾ ਹੁੰਦਾ ਹੈ.

ਅੱਜ ਕੱਲ੍ਹ ਲੋਕਾਂ ਦਾ ਇਹ ਹਾਲ ਆ
ਮੰਨਣਾ ਸਭ ਗੁਰੂ, ਪੀਰ, ਮਾਤਾ ਨੂੰ ਆ
ਪਰ ਮੰਨਣੀ ਕਿਸੇ ਦੀ ਨਹੀਂ ਆ

ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ,
ਵਕਤ, ਹਾਲਾਤ ਅਤੇ ਲੋਕ,
ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ