Sub Categories

ਜੁੱਤੀਆਂ ਤੋਂ ਗੋਹਾ ਪੂੰਜ ਰਹੇ ਆ
ਔਕੜਾਂ ਆਕੜਾਂ ਹੂੰਜ ਰਹੇ ਆ
ਰਾਜਾ ਰਾਣੀ ਕੋਈ ਵੀ ਹੋਵੇ
ਬੱਸ ਥੱਪੜ੍ਹ ਥੱਪੜ੍ਹ ਗੂੰਜ ਰਹੇ ਆ😂



ਕਿਸਾਨ ਅੰਦੋਲਨ ਚ ਕੰਗਣਾ ਰਣੌਤ ਨੇ ਧਰਨੇ
ਚ ਸ਼ਾਮਿਲ ਔਰਤਾਂ ਬਾਰੇ ਕਿਹਾ ਸੀ ਕਿ
100-100 ਰੁਪਏ ਦੇ ਲਈ ਇਹ ਔਰਤਾਂ
ਧਰਨੇ ਚ ਬੈਠਦੀਆਂ ਨੇ।

ਹੁਣ ਰੋਜ਼ਾਨਾ ਦਿਨ ਵਿੱਚ ਇੱਕ ਵਾਰ ਪੁੱਛਣਾ ਹੀ ਪਵੇਗਾ !
ਮੇਰੇ ਬਾਬੂ ਨੇ ਖਾਣਾ ਖਾਇਆ?

ਇੱਕ ਵਾਰ ਨਿਤੀਸ਼ ਬਾਬੂ ਤੋਂ!
ਇੱਕ ਵਾਰ ਚੰਦਰਬਾਬੂ ਤੋਂ!
😂😂😂

ਅਯੁੱਧਿਆ ਦਾ ਪ੍ਰਸਿੱਧ ਰਾਮਪੱਥ ਬਣਾਉਣ ਲਈ
2200 ਤੋਂ ਵੱਧ ਦੁਕਾਨਾਂ, 800 ਘਰ, 30 ਮੰਦਰ,
9 ਮਸਜਿਦਾਂ ਅਤੇ 6 ਮਕਬਰੇ ਢਾਹ ਦਿੱਤੇ ਗਏ।
ਫੇਰ ਹਾਲੇ ਵੀ ਪੁੱਛ ਰਹੇ ਹਾਂ ਕਿ ਅਸੀਂ ਉੱਥੇ
ਕਿਵੇਂ ਹਾਰ ਗਏ?


ਕਿੱਕਲੀ ਕਲੀਰ ਦੀ,
ਕਹਾਣੀ ਭਗਵੰਤ ਵੀਰ ਦੀ,
ਦੋ ਸਾਹਮਣੇ ਰੱਖ ਲਈਆਂ,
ਇੱਕ ਜੁਗਨੀ ਦੀ ਇਕ ਹੀਰ ਦੀ,
ਡਾਕਟਰ ਸਾਹਿਬਾ ਠੰਡਾ ਪਾਣੀ ਪਾ ਦਿਓ,
ਸੁੱਕੀ ਤਾਂ ਅੱਜ ਕਾਲਜਾ ਚੀਰ ਦੀ,
ਮੈਂ ਤਾਂ 13 ਜ਼ੀਰੋ ਕਰਦਾ ਸੀ,
ਰਹਿਗੀਆਂ 3 ਅਖੀਰ ਜੀਂ,
ਮੇਰੇ ਹੀ ਆਕੇ ਵੱਜਿਆ ,
ਛੱਡਿਆ ਸੀ ਜਿਹੜਾ ਤੀਰ ਜੀਂ…

ਕਿੱਕਲੀ ਕਲੀਰ ਦੀ

ਔਲਾਦ ਦੇ ਲਈ ਬਾਪ
ਓਥੇ ਵੀ ਹੱਥ ਫੈਲਾ ਦਿੰਦਾ ਆ
ਜਿੱਥੇ ਉਹ ਪੈਰ ਵੀ ਰੱਖਣਾ
ਪਸੰਦ ਨਹੀਂ ਕਰਦਾ


ਕਹਿੰਦੇ ਕਿਰਦਾਰ ਚੰਗਾ ਹੋਵੇ ਤਾਂ ਲੋਕ
ਕਬਰ ਦਾ ਪਤਾ ਪੁੱਛ ਕੇ ਵੀ ਆ ਜਾਂਦੇ ਨੇ ..✍️


ਨਫ਼ਰਤ ਦਾ ਹਲਕਾਇਆ ਮਨੁੱਖ
ਕਿਸੇ ਨੂੰ ਵੀ ਵੱਢ ਸਕਦਾ ਹੈ
ਆਪਣੇ ਆਪ ਨੂੰ ਵੀ …..✍️

ਉਸ ਭੋਜਨ ਦੀ ਕਦਰ ਕਰੋ ਜੋ
ਤੁਹਾਡੀ ਮਾਂ ਤੁਹਾਡੇ ਲਈ ਪਕਾਉਂਦੀ ਹੈ।
ਕਈਆਂ ਕੋਲ ਖਾਣਾ ਨਹੀਂ ਹੁੰਦਾ,
ਕਈਆਂ ਕੋਲ ਮਾਵਾਂ ਨਹੀਂ ਹੁੰਦੀਆਂ ….‌✍️

ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥
ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥