Sub Categories

ਜਿਹੜਾ ਤੁਹਾਡੇ ਜਿਹੋ ਜਿਹਾ ਵਰਤਾ ਕਰਦਾ ਉਹ ਦੇ ਨਾਲ ਉਹ ਜਿਹੇ ਹੋ ਜਾਵੋ
ਚੰਗਿਆ ਨਾਲ ਚੰਗੇ ਤੇ ਮਾੜਿਆ ਨਾਲ ਮਾੜੇ



ਸੱਸਾ ਕਦੇ ਮਾਵਾ ਨਹੀ ਹੁੰਦੀਆ
ਨੂੰਹਾ ਕਦੇ ਧੀਆ ਨਹੀ ਬਣ ਦੀਆ

ਇਥੇ ਪਿਆਰ ਨਹੀ ਦਿਖਾਵੇ ਨੇ
ਇਥੇ ਕਦਰ ਨਹੀ ਦਿਖਾਵੇ ਨੇ

ਭਾਂਵੇ ਦੇਰ ਨਾਲ ਬਣੋ
ਪਰ ਕੁਝ ਬਣੋ ਜਰੂਰ
ਕਿਉਂਕਿ ਲੋਕੀ ਵਖਤ ਨਾਲ ਹਾਲ ਚਾਲ ਨਹੀਂ
ਹੈਸੀਅਤ ਪੁੱਛਦੇ ਆ


ਨੀਚੇ ਨਹੀਂ ਹੁੰਦਾ
ਥੱਲੇ ਹੁੰਦਾ
Wow ਨਹੀਂ ਹੁੰਦਾ
ਬੱਲੇ ਹੁੰਦਾ

ਨਮਕ ਨਹੀਂ ਹੁੰਦਾ
ਲੂਣ ਹੁੰਦਾ
ਕਰੇਜ਼ ਨਹੀਂ ਹੁੰਦਾ
ਜਨੂਨ ਹੁੰਦਾ

ਪਿਆਜ਼ ਨਹੀਂ ਹੁੰਦਾ
ਗੰਢਾ ਹੁੰਦਾ
ਚਿਲਡ ਨੀ ਹੁੰਦਾ
ਠੰਡਾ ਹੁੰਦਾ

ਚਨੇ ਨਹੀਂ ਹੁੰਦੇ
ਛੋਲੇ ਹੁੰਦੇ ਆ
ਮੁਲਾਇਮ ਸੇ ਨਹੀਂ ਹੁੰਦੇ
ਪੋਲੇ ਹੁੰਦੇ ਆ

ਬਰਤਨ ਨਹੀਂ ਹੁੰਦਾ
ਭਾਂਡਾ ਹੁੰਦਾ
ਅੰਡਾ ਨਹੀਂ ਹੁੰਦਾ
ਆਂਡਾ ਹੁੰਦਾ

ਚੱਦਰ ਨਹੀਂ ਹੁੰਦਾ
ਚਾਦਰ ਹੁੰਦਾ
ਰਿਸਪੇਕਟ ਆਵਦੀ ਥਾਂ
ਵੈਸੇ ਆਦਰ ਹੁੰਦਾ

ਚੀਨੀ ਨਹੀ ਹੁੰਦੀ
ਖੰਡ ਹੁੰਦੀ ਆ
Winter ਨਹੀ ਹੁੰਦੀ
ਠੰਡ ਹੁੰਦੀ ਆ

ਬਨਿਆਨ ਨਹੀਂ ਹੁੰਦਾ
ਬਨੈਣ ਹੁੰਦਾ
ਸਿਸ ਨਹੀਂ ਹੁੰਦਾ
ਭੈਣ ਹੁੰਦਾ

ਬੇਬੀ ਨਹੀਂ ਹੁੰਦਾ
ਨਿਆਣਾ ਹੁੰਦਾ
ਅੱਛਾ ਨਹੀਂ ਹੁੰਦਾ
ਸਿਆਣਾ ਹੁੰਦਾ

ਚਾਰਪਾਈ ਨੀ ਹੁੰਦੀ
ਮੰਜਾ ਹੁੰਦਾ
ਪਚਪਨ ਨੀ ਹੁੰਦਾ
ਪਚਵੰਜਾ ਹੁੰਦਾ

ਪਾਜੀ ਨੀ ਹੁੰਦਾ
ਭਾਅ ਜੀ ਹੁੰਦਾ
ਖੇਲ ਨਹੀਂ ਹੁੰਦਾ
ਬਾਜੀ ਹੁੰਦਾ

ਧਰਤੀ ਤੇ ਵਾਧੂ ਦਾ ਭਾਰ ਹੁੰਦਾ
ਪੜ੍ਹਿਆ ਮਹਿਸੂਸ ਕਰਾਉਣ ਲਈ ਜੋ ਬੇਗ਼ਾਨੀ ਬੋਲੀ ਬੋਲੇ
ਉਹ ਮਾਂ ਬੋਲੀ ਦਾ ਗੱਦਾਰ ਹੁੰਦਾ।
ਇੰਦਰਜੀਤ ਸਿੰਘ

ਈਰਖਾ ਉਹ ਰੱਖਦੇ ਨੇ ਜੋ
ਵਿਹਲੇ ‘ਤੇ ਰੱਬ ਤੋ ਦੂਰ ਹੁੰਦੇ ਨੇ
ਆਪਣੇ ਆਪ ਦਾ ਨਾ ਸਮਝ
ਈਰਖਾ ਰੱਖਦਾ ਹੈ


ਜ਼ਿੰਦਗੀ ਚ ਕਦੇ ਵੀ sad ਨਾ ਹੋਵੇ
ਹਮੇਸ਼ਾ ਖੁਸ਼ ਰਹੋ ਕਿਉਂਕਿ
ਪ੍ਰਮਾਤਮਾ ਸਾਡੇ ਲਈ ਜੋ ਕਰਦਾ ਹੈ
ਚੰਗਾ ਹੀ ਕਰਦਾ ਹੈ ਤੇ ਜੇ ਤੁਹਾਨੂੰ
ਲੱਗਦਾ ਹੈ ਕਿ ਕੁਜ ਮਾੜਾ ਹੈ ਤਾਂ ਯਾਦ
ਰੱਖੋ ਕਿ ਉਸ ਮਾੜੇ ਤੋਂ ਬਾਅਦ ਬਹੁਤ
ਵੱਡਾ ਚੰਗਾ ਹੋਣਾ ਹੁੰਦਾ ਹੈ


ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ
ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ

ਕਿੰਨੇ ਅਜੀਬ ਹੁੰਦੇ ਨੇ ਇਨਸਾਨ ,

ਜੇਕਰ ਉਸਦੇ ਬਾਰੇ ਵਿੱਚ ਸੱਚ ਕਹੋ ਤਾਂ ਉਹ ਬੁਰਾ ਮੰਨ ਲੈਂਦਾ ਹੈ ,

ਅਤੇ ਦੂਜੇ ਦੇ ਬਾਰੇ ਵਿੱਚ ਬੁਰਾ ਕਹੋ ਤਾਂ ਉਹ ਸਚ ਮੰਨ ਲੈਂਦਾ ਹੈ . .