Sub Categories

ਦੁਆਵਾਂ ਦੀ ਤਾਕਤ ਦਾ ਤਾਂ ਉਸ ਟਾਇਮ ਪਤਾ ਚੱਲਦਾ..
ਜਦੋ ਬੰਦਾ ਠੋਕਰ ਖਾ ਕੇ ਵੀ ਨਹੀ ਡਿੱਗਦਾ…



ਜਰੂਰੀ ਨਹੀ ਸਿਰ ਝੁੱਕਉਣ ਵਾਲਾ ਗੁਲਾਮੀ
ਹੀ ਕਰਦਾ ਹੋਵੇ..
ਜਿੱਥੇ ਪਿਆਰ ਹੋਵੇ ਸਿਰ ਉਥੇ ਵੀ ਝੁੱਕ ਜਾਂਦਾ..

ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ..
ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..

ਰੱਬ ਵੱਲੋਂ ਹੀ ਸੁਭਾਅ ਸਾਡਾ ਹੋਰ ਹੋ ਗਿਆ,,
ਲੋਕ ਸੋਚਦੇ ਨੇ “ਬੈਂਸ” ਕਮਜੋਰ ਹੋ ਗਿਆ….


ਦੁਨਿਆ ਤਾਂ ਇੱਕ ਹੀ ਹੈ ਫਿਰ ਵੀ ਸਭ ਦੀ ਅਲੱਗ-੨ ਹੁੰਦੀ ਆ……

ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ
ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ
ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ
ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ
ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ
ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
ਮਾਂ ਹੈ ਰੱਬ ਦਾ ਨਾਂਅ….


ਮੰਗਣਾ ਹੀ ਛੱਡ ਦਿੱਤਾ ਅਸੀਂ ਹੁਣ ਸਮੇਂ ਤੋਂ
ਕੀ ਪਤਾ ਸਮੇਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ…..


ਜਿਸ ਹਿਸਾਬ ਨਾਲ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਨੇ
ਇਹ ਪਤਾ ਕਰ ਲਓ ਕੇ ਰਾਜੇ ਨੇ ਨਸ਼ੇ ਖਤਮ ਕਰਨ ਦੀ ਸੋਹੰ
ਖਾਧੀ ਸੀ ਕਿ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਖਤਮ ਕਰਨ ਦੀ

ਬਣਾਕੇ ਦੀਵੇ ਮਿੱਟੀ ਦੇ
ਥੋੜੀ ਜਿਹੀ ਆਸ ਪਾਲੀ ਹੈ
ਮੇਰੀ ਮਿਹਨਤ ਖਰੀਦੋ ਲੋਕੋ
ਮੇਰੇ ਘਰ ਵੀ ਦੀਵਾਲੀ ਹੈ

“ਸਮਾਂ” ਅਤੇ “ਸਮਝ” ਇਕੱਠੇ
ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ.!
ਕਿਉਂਕਿ, ਅਕਸਰ ਸਮੇਂ ਤੇ “ਸਮਝ” ਨਹੀ ਹੁੰਦੀ.
ਅਤੇ ਸਮਝ ਆਉਣ ਤੇ “ਸਮਾਂ” ਬੀਤ ਗਿਆ ਹੁੰਦਾ ਹੈ…!